arms smuggling

Jalandhar: ਜਲੰਧਰ ‘ਚ ਮੁਲਜ਼ਮ ਨੇ ਹਿਰਾਸਤ ਤੋਂ ਭੱਜਣ ਦੀ ਕੀਤੀ ਕੋਸ਼ਿਸ਼, ਪੁਲਿਸ ਕਾਰਵਾਈ ‘ਚ ਹੋਇਆ ਫੱਟੜ

ਜਲੰਧਰ, 08 ਜੁਲਾਈ 2024: ਬੀਕੇਆਈ ਦਾ ਮੈਂਬਰ ਸਿਮਰਨਜੀਤ ਸਿੰਘ ਉਰਫ਼ ਬਬਲੂ ਨੇ ਜਲੰਧਰ (Jalandhar) ਸ਼ਹਿਰ ਦੇ ਬਾਹਰਵਾਰ ਭਜਨ ਦੀ ਕੋਸ਼ਿਸ਼ ਕੀਤੀ ਤਾਂ ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਕਰਵਾਈ ਕਰਦਿਆਂ ਦੋਵੇਂ ਲੱਤਾਂ ‘ਤੇ ਗੋਲੀਆਂ ਮਾਰ ਕੇ ਫੱਟੜ ਕਰ ਦਿੱਤਾ | ਪੁਲਿਸ ਮੁਤਾਬਕ ਸਿਮਰਨਜੀਤ ਰਤਨਦੀਪ ਸਿੰਘ ਕਤਲ ਦੇ ਕੇਸ ‘ਚ ਮੁੱਖ ਹਮਲਾਵਰ ਹੈ |

ਜਿਕਰਯੋਗ ਹੈ ਕਿ ਰਤਨਦੀਪ ਸਿੰਘ ਦਾ ਇਸ ਸਾਲ 3 ਅਪ੍ਰੈਲ ਨੂੰ ਐਸਬੀਐਸ ਨਗਰ ‘ਚ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋ.ਲੀਆਂ ਮਾਰ ਕੇ ਕ.ਤ.ਲ ਕਰ ਦਿੱਤਾ ਸੀ | ਡੀਜੀਪੀ ਪੰਜਾਬ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਗ੍ਰਿਫਤਾਰੀ ਤੋਂ ਕੁੁਝ ਘੰਟਿਆਂ ਤੋਂ ਬਾਅਦ ਪੁਲਿਸ ਟੀਮ ਉਸਨੂੰ ਖੁਲਾਸੇ ਵਾਲੀ ਥਾਂ ‘ਤੇ ਲੈ ਕੇ ਆਈ ਤਾਂ ਉਥੋਂ ਪੁਲਿਸ ‘ਤੇ ਹਮਲਾ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਰੋਕਣ ਲਈ ਗੋ.ਲੀ.ਆਂ ਚਲਾਉਣੀਆਂ ਪਈਆਂ | ਪੁਲਿਸ ਉਥੇ ਉਕਤ ਮੁਲਜ਼ਮ ਵੱਲੋਂ ਵਰਤਿਆ ਪਿਸਤੌਲ ਬਰਾਮਦ ਕਰਨ ਆਈ ਸੀ | ਮੁਲਜ਼ਮ ਪਾਸੋਂ ਕਈ ਪਿਸਤੌਲ ਬਰਾਮਦ ਹੋਏ ਹਨ |

ਡੀਜੀਪੀ ਗੌਰਵ ਯਾਦਵ ਦੇ ਮੁਤਾਬਕ ਗ੍ਰਿਫਤਾਰ ਮੁਲਜ਼ਮ ਸਿਮਰਨਜੀਤ ਬਬਲੂ ਪਾਕਿਸਤਾਨ ਸਥਿਤ ਹਰਵਿੰਦਰ ਰਿੰਦਾ ਅਤੇ ਅਮਰੀਕਾ ਸਥਿਤ ਗੋਪੀ ਨਵਾਂਸ਼ਹਿਰ ਦੇ ਲਈ ਕੰਮ ਕਰਦਾ ਸੀ ਅਤੇ ਉਸਦੇ ਕਹਿਣ ‘ਤੇ ਜਸਪ੍ਰੀਤ ਸਿੰਘ ਉਰਫ ਜੱਸੀ ਕੁਲਾਮ ਨੇ ਰਤਨਦੀਪ ਸਿੰਘ ਦਾ ਕ.ਤ.ਲ ਕੀਤਾ | ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |

Scroll to Top