Hit and run case

Mumbai: ਹਿੱਟ ਐਂਡ ਰਨ ਮਾਮਲੇ ‘ਚ ਕਿਸੇ ਨੂੰ ਕੋਈ ਛੋਟ ਨਹੀਂ ਮਿਲੇਗੀ, ਹੋਵੇਗੀ ਸਖ਼ਤ ਕਾਰਵਾਈ: CM ਏਕਨਾਥ ਸ਼ਿੰਦੇ

ਚੰਡੀਗੜ੍ਹ, 08 ਜੁਲਾਈ 2024: ਮੁੰਬਈ ਦੇ ਵਰਲੀ ਇਲਾਕੇ ‘ਚ ਹਿੱਟ ਐਂਡ ਰਨ ਮਾਮਲੇ (Hit and run case)  ‘ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ | ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ‘ਚ ਵੱਧ ਰਹੇ ਹਿੱਟ ਐਂਡ ਰਨ ਦੇ ਮਾਮਲਿਆਂ ਨੂੰ ਲੈ ਕੇ ਬਹੁਤ ਚਿੰਤਤ ਹਾਂ |ਆਮ ਲੋਕਾਂ ਦੀਆਂ ਜਾਨਾਂ ਉਨ੍ਹਾਂ ਲਈ ਬਹੁਤ ਕੀਮਤੀ ਹਨ। ਮੁੱਖ ਮੰਤਰੀ ਨੇ ਮਹਾਰਾਸ਼ਟਰ ਦੇ ਪੁਲਿਸ ਵਿਭਾਗ ਨੂੰ ਇਨ੍ਹਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਨਜਿੱਠਣ ਦੇ ਹੁਕਮ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਉਹ ਸੂਬੇ ਵਿੱਚ ਅਜਿਹੀਆਂ ਘਟਨਾਵਾਂ (Hit and run case) ਨੂੰ ਲੈ ਕੇ ਬੇਹੱਦ ਚਿੰਤਤ ਹਨ। ਸੀਐਮ ਸ਼ਿੰਦੇ ਨੇ ਕਿਹਾ ਕਿ ਤਾਕਤਵਰ ਅਤੇ ਪ੍ਰਭਾਵਸ਼ਾਲੀ ਲੋਕ ਸਿਸਟਮ ਨਾਲ ਛੇੜਛਾੜ ਕਰਨ ਲਈ ਆਪਣੇ ਵੱਕਾਰ ਦੀ ਦੁਰਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਇਨ੍ਹਾਂ ਮਾਮਲਿਆਂ ‘ਚ ਕਿਸੇ ਨੂੰ ਵੀ ਢਿੱਲ ਨਹੀਂ ਦਿੱਤੀ ਜਾਵੇਗੀ, ਉਹ ਭਾਵੇਂ ਕਿਸੇ ਪਾਰਟੀਆਂ ਨਾਲ ਜੁੜਿਆ ਹੋਵੇ, ਅਮੀਰ, ਅਫਸਰ ਜਾਂ ਕਿਸੇ ਮੰਤਰੀ ਮੰਤਰੀ ਦਾ ਬੱਚਾ ਕਿਉਂ ਨਾ ਹੋਵੇ | ਕਿਸੇ ਨਾਲ ਵੀ ਕਿਸੇ ਤਰ੍ਹਾਂ ਦੀ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ |

ਇਸ ਘਟਨਾ ‘ਚ ਇੱਕ ਬੀਬੀ ਦੀ ਜਾਨ ਚਲੀ ਗਈ | ਘਟਨਾ ਸਮੇਂ BMW ਕਾਰ ਮਿਹਰ ਸ਼ਾਹ (Mihir Shah) ਚਲਾ ਰਿਹਾ ਸੀ | ਪੁਲਿਸ ਨੂੰ ਸ਼ੱਕ ਹੈ ਕਿ ਘਟਨਾ ਦੇ ਸਮੇਂ ਮਿਹਰ ਨੇ ਸ਼ਰਾਬ ਪੀਤੀ ਹੋਈ ਸੀ। ਪੁਲਿਸ ਨੇ ਮੁਲਜ਼ਮ ਮਿਹਰ ਸ਼ਾਹ ਨੂੰ ਲੱਭਣ ਲਈ ਲੁੱਕ ਆਊਟ ਸਰਕੂਲਰ (LOC) ਜਾਰੀ ਕੀਤਾ ਹੈ |

Scroll to Top