ਪਟਿਆਲਾ, 06 ਜੁਲਾਈ 2024: ਪਟਿਆਲਾ (Patiala) ‘ਚ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਦੀ ਟੀਮ ਨੇ ਭੀਖ ਮੰਗਣ ਵਾਲੇ ਚਾਰ ਬੱਚਿਆਂ ਦਾ ਰੈਸਕਿਊ ਕੀਤਾ ਹੈ | ਇਹ ਕਾਰਵਾਈ ਕੈਬਿਨਟ ਮੰਤਰੀ ਡਾ. ਬਲਜੀਤ ਕੌਰ ਦੀ ਹੁਕਮਾਂ ‘ਤੇ ਹੋਈ ਹੈ | ਡਾ. ਬਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਟਿਆਲਾ ਦੇ ਪੁਰਾਣੇ ਬੱਸ ਅੱਡੇ ਨੇੜੇ ਕੁਝ ਬੱਚੇ ਭੀਖ ਮੰਗ ਰਹੇ ਹਨ ਅਤੇ ਕੁਝ ਬੱਚੇ ਸੜਕ ਕਿਨਾਰੇ ਸੁੱਤੇ ਪਏ ਹਨ |
ਇਸਤੋਂ ਬਾਅਦ ਜ਼ਿਲ੍ਹਾ ਬਾਲ ਦਫਤਰ (Patiala) ਨੇ ਟੀਮ ਬਣਾ ਕੇ ਭੀਖ ਖ਼ਿਲਾਫ਼ ਕਾਰਵਾਈ ਕਰਦਿਆਂ ਇਨ੍ਹਾਂ ਦਾ ਰੈਸਕਿਊ ਕੀਤਾ | ਇਸ ਦੌਰਾਨ ਤਿੰਨ ਬੱਚੇ ਭੀਖ ਮੰਗ ਰਹੇ ਸਨ ਅਤੇ ਇੱਕ ਬਚਾ ਸੜਕ ‘ਤੇ ਸੁੱਤਾ ਪਿਆ ਮਿਲਿਆ | ਟੀਮ ਇਨ੍ਹਾਂ ਬੱਚਿਆਂ ਨੂੰ ਆਪਣੇ ਨਾਲ ਲੈ ਗਈ | ਇਸਦੇ ਨਾਲ ਹੀ ਡੀਸੀਪੀਓ ਦਫਤਰ ਨੇ ਬੱਚਿਆਂ ਦੀ ਪੜ੍ਹਾਈ ਲਈ ਯਤਨ ਸ਼ੁਰੂ ਕਰ ਦਿੱਤੇ ਹਨ | ਜਿਕਰਯੋਗ ਹੈ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਬਾਲ ਭੀਖ ਖ਼ਿਲਾਫ਼ ਮੁਹਿੰਮ ਵਿੱਢੀ ਗਈ ਹੈ |