ਚੰਡੀਗੜ੍ਹ, 06 ਜੁਲਾਈ 2024: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਕ.ਤ.ਲ ਮਾਮਲੇ ਦੇ ਦੋ ਮੁੱਖ ਗਵਾਹ ਬੀਤੇ ਦਿਨ ਮਾਨਸਾ ਦੀ ਅਦਾਲਤ ‘ਚ ਗਵਾਹੀ ਦੇਣ ਨਹੀਂ ਪਹੁੰਚੇ।ਅਦਾਲਤ ਨੇ ਇਨ੍ਹਾਂ ਦੋਵਾਂ ਦੇ ਬਿਆਨ ਦਰਜ ਕਰਨ ਲਈ ਬੀਤੇ ਸ਼ੁੱਕਰਵਾਰ ਦਾ ਦਿਨ ਰੱਖਿਆ ਸੀ | ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ ਅਤੇ ਅਦਾਲਤ ਤੋਂ ਛੋਟ ਮੰਗੀ ਹੈ | ਹੁਣ ਇਸ ਮਾਮਲੇ ‘ਚ ਅਗਲੀ ਸੁਣਵਾਈ 26 ਜੁਲਾਈ ਨੂੰ ਹੋਵੇਗੀ |
ਜਿਕਰਯੋਗ ਹੈ ਕਿ ਅਜਿਹਾ ਦੋ ਵਾਰ ਹੋਇਆ ਜਦੋਂ ਘਟਨਾ ਤੋਂ ਬਾਅਦ ਸਿੱਧੂ ਮੂਸੇਵਾਲਾ (Sidhu Moosewala) ਦੀ ਕਾਰ ‘ਚ ਬੈਠੇ ਦੋਵੇਂ ਦੋਸਤ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਗਵਾਹੀ ਦੇਣ ਲਈ ਨਹੀਂ ਆਏ। ਸਿੱਧੂ ਮੂਸੇਵਾਲਾ ਨਾਲ ਵਾਪਰੀ ਘਟਨਾ ਵੇਲੇ ਇਹ ਦੋਵੇਂ ਸਿੱਧੂ ਦੀ ਕਾਰ ਵਿੱਚ ਬੈਠੇ ਸਨ ਅਤੇ ਇਨ੍ਹਾਂ ਨੂੰ ਵੀ ਗੋਲੀ ਲੱਗੀ ਸੀ |
ਜਿਕਰਯੋਗ ਹੈ ਕਿ 29 ਮਈ 2022 ਦੀ ਸ਼ਾਮ ਨੂੰ ਮਾਨਸਾ ਦੇ ਪਿੰਡ ਜਵਾਹਰਕੇ ‘ਚ ਮੂਸੇਵਾਲਾ ਨੂੰ ਕਈ ਸ਼ੂਟਰਾਂ ਨੇ ਗੋਲੀ ਮਾਰ ਦਿੱਤੀ ਸੀ। ਇਸ ਕਤਲ ਦੀ ਜ਼ਿੰਮੇਵਾਰੀ ਬਦਨਾਮ ਬਦਮਾਸ਼ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ ਅਤੇ ਕੈਨੇਡਾ ‘ਚ ਬੈਠੇ ਬਦਮਾਸ਼ ਗੋਲਡੀ ਬਰਾੜ ਨੇ ਇਸ ਸਾਰੀ ਸਾਜ਼ਿਸ਼ ਨੂੰ ਅੰਜ਼ਾਮ ਦਿੱਤਾ ਸੀ।