ਚੰਡੀਗੜ੍ਹ, 5 ਜੁਲਾਈ 2024: ਕੁਰੂਕਸ਼ੇਤਰ ਯੂਨੀਵਰਸਿਟੀ (Kurukshetra University), ਕੁਰੂਕਸ਼ੇਤਰ ਦੇ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ ਨੇ ਅੱਜ ਯੂਨੀਵਰਸਿਟੀ ਕੈਂਪਸ ‘ਚ ਇੱਕ ਦਿਨ ‘ਚ ਤਿੰਨ ਹਜ਼ਾਰ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ । ਯੂਨੀਵਰਸਿਟੀ ਦੀ ਅਕੈਡਮੀ ਕੌਂਸਲ ਦੀ ਬੈਠਕ ‘ਚ ਇਕ ਫੈਸਲਾ ਕੀਤਾ ਗਿਆ ਕਿ ਹਰ ਵਿਦਿਆਰਥੀ ਇੱਕ-ਇੱਕ ਰੁੱਖ ਲਗਾਏਗਾ | ਅਗਲੇ ਇੱਕ ਸਾਲ ‘ਚ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ‘ਚ ਦਾਖਲਾ ਲੈਣ ਵਾਲੇ ਵਿਦਿਆਰਥੀ ਕੁੱਲ 75 ਹਜ਼ਾਰ ਰੁੱਖ ਲਗਾਉਣਗੇ।
ਇਸ ਮੌਕੇ ਕੁਰੂਕਸ਼ੇਤਰ ਯੂਨੀਵਰਸਿਟੀ (Kurukshetra University) ਦੇ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ ਨੇ ਕਿਹਾ ਕਿ ਲਗਾਏ ਗਏ ਬੂਟੇ ਦੀ ਸਾਂਭ ਸੰਭਾਲ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਇਸ ਨੂੰ ਲਗਾਉਣ ਵਾਲੇ ਵਿਦਿਆਰਥੀ ਦੀ ਹੋਵੇਗੀ। ਵਿਦਿਆਰਥੀ ਨੂੰ ਜੀਓਟੈਗ ਨਾਲ ਰੁੱਖ ਦੀ ਫੋਟੋ ਨੂੰ ਟੈਗ ਕਰਨਾ ਹੋਵੇਗਾ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਅਜਿਹੀਆਂ ਮੁਹਿੰਮਾਂ ਚਲਾ ਕੇ ਕੁਰੂਕਸ਼ੇਤਰ ਯੂਨੀਵਰਸਿਟੀ ਕੁਦਰਤ ਦੀ ਸੰਭਾਲ ‘ਚ ਅਹਿਮ ਭੂਮਿਕਾ ਨਿਭਾ ਰਹੀ ਹੈ। ਆਉਣ ਵਾਲੇ ਦਿਨਾਂ ‘ਚ ਵਿਦਿਆਰਥੀਆਂ ਲਈ ਰੁੱਖ ਲਗਾਉਣ ਨੂੰ ਨਾਨ-ਕ੍ਰੈਡਿਟ ਕੋਰਸ ਵਜੋਂ ਲਾਗੂ ਕੀਤਾ ਜਾਵੇਗਾ ਅਤੇ ਇਸ ਨੂੰ ਪਾਠਕ੍ਰਮ ਵਿੱਚ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ।