Jalandhar

Punjab News: ਜਲੰਧਰ ‘ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚਾਚੇ-ਭਤੀਜੇ ‘ਚ ਝਗੜਾ, ਇੱਕ ਜਣੇ ਦੀ ਗਈ ਜਾਨ

ਚੰਡੀਗੜ੍ਹ, 2 ਜੁਲਾਈ 2024: ਜਲੰਧਰ (Jalandhar) ਸ਼ਹਿਰ ਸ਼ਾਹਕੋਟ ਨੇੜੇ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਝਗੜੇ ‘ਚ ਇੱਕ ਵਿਅਕਤੀ ਦੀ ਜਾਨ ਚਲੀ ਗਈ | ਮਿਲੀ ਜਾਣਕਾਰੀ ਮੁਤਾਬਕ ਦੋ ਧਿਰਾਂ ‘ਚ ਜ਼ਮੀਨੀ ਵਿਵਾਦ ਚੱਲ ਰਿਹਾ ਸੀ | ਦੱਸਿਆ ਜਾ ਰਿਹਾ ਹੈ ਕਿ ਭਤੀਜੇ ਨੇ ਆਪਣੇ ਚਾਚੇ ‘ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ‘ਚ ਜ਼ਖਮੀ ਚਾਚੇ ਦੀ ਜਾਨ ਚਲੀ ਗਈ ਹੈ |

ਮ੍ਰਿਤਕ ਦੀ ਪਛਾਣ ਲਖਵੀਰ ਸਿੰਘ ਉਰਫ਼ ਲੱਖਾ (65) ਵਜੋਂ ਹੋਈ ਹੈ | ਭਤੀਜਾ ਜਸਵਿੰਦਰ ਸਿੰਘ ਚਾਚਾ ਲਖਵੀਰ ਸਿੰਘ ਨੂੰ ਖੇਤਾਂ ਦੀ ਸਿੰਜਾਈ ਕਰਨ ਅਤੇ ਖੂਹ ’ਤੇ ਜਾਣ ਤੋਂ ਰੋਕਦਾ ਸੀ। ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮ੍ਰਿਤਕ ਦੇ ਦੋ ਭਤੀਜਿਆਂ, ਮਾਂ ਅਤੇ ਇੱਕ ਹੋਰ ਮੁਲਜ਼ਮ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ |

Scroll to Top