ਚੰਡੀਗੜ੍ਹ, 02 ਜੁਲਾਈ 2024: ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ (Rahul Gandhi) ਵੱਲੋਂ ਬੀਤੇ ਦਿਨ ਲੋਕ ਸਭਾ ‘ਚ ਕੀਤੀਆਂ ਕੁਝ ਟਿੱਪਣੀਆਂ ਰਿਕਾਰਡ ਤੋਂ ਹਟਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ‘ਚ ਭਾਜਪਾ ‘ਤੇ ਕਈ ਦੋਸ਼ ਲਾਏ ਸਨ | ਉਨ੍ਹਾਂ ਦਾ ਕਹਿਣਾ ਸੀ ਕਿ ਭਾਜਪਾ ਹਿੰਸਾ ਕਰਦੀ ਹੈ ਅਤੇ ਭਾਜਪਾ ਪੂਰਾ ਹਿੰਦੂ ਸਮਾਜ ਨਹੀਂ ਹੈ |
ਇਸ ਬਿਆਨ ‘ਤੇ ਭਾਜਪਾ ਨੇ ਇਤਰਾਜ਼ ਕੀਤਾ ਅਤੇ ਕਿਹਾ ਕਿ ਕਿਸੇ ਧਰਮ ਨੂੰ ਹਿੰਸਾ ਨਾਲ ਜੋੜਨਾ ਮੰਦਭਾਗਾ ਹੈ | ਮਿਲੀ ਜਾਣਕਾਰੀ ਮੁਤਾਬਕ ਰਾਹੁਲ ਗਾਂਧੀ (Rahul Gandhi) ਵੱਲੋਂ ਭਾਜਪਾ ਦੇ ਲਾਏ ਹਿੰਦੂ ਸੰਬੰਧੀ ਦੋਸ਼, ਘੱਟ ਗਿਣਤੀਆਂ ਨਾਲ ਭੇਦਭਾਵ,ਅਗਨੀਵੀਰ ਸਕੀਮ, ਨੀਟ ਪ੍ਰੀਖਿਆ ਮਾਮਲੇ ‘ਚ ਦੋਸ਼ ਅਤੇ ਅਡਾਨੀ ਅਤੇ ਅੰਬਾਨੀ ‘ਤੇ ਕੀਤੀਆਂ ਟਿੱਪਣੀਆਂ ਨੂੰ ਲੋਕ ਸਭਾ ਦੇ ਰਿਕਾਰਡ ਤੋਂ ਹਟਾ ਦਿੱਤਾ ਗਿਆ ਹੈ | ਇਸ ਕਾਰਵਾਈ ‘ਤੇ ਰਾਹੁਲਗਾਂਧੀ ਦਾ ਕਹਿਣਾ ਹੈ ਕਿ ਅਜਿਹਾ ਕਰਕੇ ਸੱਚਾਈ ਨੂੰ ਨਹੀਂ ਮਿਟਾਇਆ ਜਾ ਸਕਦਾ |