Bibi Surjit Kaur

ਪੰਥਕ ਚੋਣ ਨਿਸ਼ਾਨ ਤੱਕੜੀ ਦਾ ਵਿਰੋਧ ਕਰਨ ਵਾਲੇ ਅਕਾਲੀ ਆਗੂਆਂ ਨੂੰ ਇਤਿਹਾਸ ਮੁਆਫ਼ ਨਹੀਂ ਕਰੇਗਾ: ਬੀਬੀ ਜਗੀਰ ਕੌਰ

ਚੰਡੀਗੜ੍ਹ, 02 ਜੁਲਾਈ 2024: ਸ਼੍ਰੋਮਣੀ ਅਕਾਲੀਂ ਦਲ ਦੇ ਵੱਖਰੇ ਧੜੇ ਨੇ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਇੱਕ ਮੁਆਫ਼ੀਨਾਮਾ ਜਥੇਦਾਰ ਰਘਬੀਰ ਸਿੰਘ ਨੂੰ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਅਰਦਾਸ਼ ਕੀਤੀ ਗਈ | ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਮੰਗ ਤੇਜ਼ ਹੁੰਦੀ ਜਾ ਰਹੀ ਹੈ |

ਦੂਜੇ ਪਾਸੇ ਬੀਬੀ ਜਗੀਰ ਕੌਰ (Bibi Surjit Kaur) ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਜਿਹਨਾਂ ਆਗੂਆਂ ਨੇ ਬੀਬੀ ਸੁਰਜੀਤ ਕੌਰ ’ਤੇ ਕਾਗਜ਼ ਵਾਪਸ ਲੈਣ ਦਾ ਦਬਾਅ ਬਣਾਇਆ ਸੀ, ਅਸਲ ‘ਚ ਉਹ ਆਗੂ ਉਨ੍ਹਾਂ ਦੀ ਗਰੀਬੀ ਦਾ ਮਜ਼ਾਕ ਉਡਾ ਰਹੇ ਸੀ । ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਆਗੂਆਂ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਚੋਣ ਨਿਸ਼ਾਨ ਖੋਹਣ ਤੱਕ ਦੀ ਕੋਸ਼ਿਸ਼ ਕੀਤੀ, ਪਰ ਓਹਨਾ ਆਗੂਆਂ ਨੂੰ ਕਾਮਯਾਬੀ ਨਹੀਂ ਮਿਲੀ |

ਬੀਬੀ ਜਗੀਰ ਕੌਰ (Bibi Surjit Kaur) ਦਾ ਕਹਿਣਾ ਹੈ ਕਿ ਤੱਕੜੀ ਚੋਣ ਨਿਸ਼ਾਨ ਪੰਥਕ ਪਾਰਟੀ ਦਾ ਚੋਣ ਨਿਸ਼ਾਨ ਹੈ | ਉਨ੍ਹਾਂ ਕਿਹਾ ਤੱਕੜੀ ਚੋਣ ਨਿਸ਼ਾਨ ਦੀਆਂ ਖੋਹਣ ਦੀ ਨਾਕਾਮਯਾਬ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਨੇ ਦੂਜੀ ਪਾਰਟੀਆਂ ਦੇ ਉਮੀਦਵਾਰ ਦੇ ਹੱਕ ‘ਚ ਚੋਣ ਪ੍ਰਚਾਰ ਕਰ ਲੱਗੇ | ਇਨ੍ਹਾਂ ਅਕਾਲੀ ਆਗੂਆਂ ਨੂੰ ਇਤਿਹਾਸ ‘ਚ ਕਦੇ ਮੁਆਫ਼ੀ ਨਹੀਂ ਮਿਲੇਗੀ ਜੋ ਚੋਣ ਨਿਸ਼ਾਨ ਤੱਕੜੀ ਦਾ ਵਿਰੋਧ ਕਰਦੇ ਹਨ |

Scroll to Top