Akhilesh Yadav

ਮੈਨੂੰ ਈਵੀਐਮ ਮਸ਼ੀਨ ‘ਤੇ ਭਰੋਸਾ ਨਹੀਂ, ਭਾਵੇਂ ਸਾਰੀਆਂ ਸੀਟਾਂ ਜਿੱਤ ਜਾਵਾਂ: ਅਖਿਲੇਸ਼ ਯਾਦਵ

ਚੰਡੀਗੜ੍ਹ, 02 ਜੁਲਾਈ 2024: ਲੋਕ ਸਭਾ ਦੀ ਕਾਰਵਾਈ ਦੌਰਾਨ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਬੋਲਦਿਆਂ ਸਪਾ ਸੰਸਦ ਮੈਂਬਰ ਅਖਿਲੇਸ਼ ਯਾਦਵ (Akhilesh Yadav) ਨੇ ਕਿਹਾ ਕਿ ਕੇਂਦਰ ਸਰਕਾਰ ਅਰਥਵਿਵਸਥਾ ‘ਤੇ ਅੰਕੜੇ ਲੁਕਾ ਰਹੀ ਹੈ। ਉਨ੍ਹਾਂ ਕਿਹਾ ਮੈਂ ਜਨਤਾ ਦਾ ਧਨਵਾਦ ਕਰਦਾ ਹਨ ਕਿ ਜਿਨ੍ਹਾਂ ਨੇ ਲੋਕਤੰਤਰ ਨੂੰ ਇੱਕਤੰਤਰ ਬਣਾਉਣ ਤੋਂ ਬਚਾਇਆ ਹੈ | ਉਨ੍ਹਾਂ ਕਿਹਾ ਇਸ ਵਾਰ ਇੰਡੀਆ ਗਠਜੋੜ ਦੀ ਸਕਰਾਤਮਕ ਜਿੱਤ ਹੋਈ ਹੈ |

ਇਸਦੇ ਨਾਲ ਹੀ ਸੰਸਦ ‘ਚ ਈਵੀਐਮ ਮਸ਼ੀਨ ਦਾ ਮੁੱਦਾ ਉੱਠਿਆ | ਅਖਿਲੇਸ਼ ਯਾਦਵ (Akhilesh Yadav) ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੱਲ੍ਹ ਵੀ ਈਵੀਐਮ ਮਸ਼ੀਨ ‘ਤੇ ਭਰੋਸਾ ਨਹੀਂ ਸੀ ਤੇ ਨਾ ਹੀ ਅੱਜ ਹੈ | ਭਾਵੇਂ ਮੈਂ 80/80 ਸੀਟਾਂ ਜਿੱਤ ਜਾਵਾਂ, ਪਰ ਫਿਰ ਵੀ ਈਵੀਐਮ ‘ਤੇ ਭਰੋਸਾ ਨਹੀਂ ਕਰਾਂਗਾ | ਉਨ੍ਹਾਂ ਕਿਹਾ ਕਿ ਵੀਐਮ ਦਾ ਮੁੱਦਾ ਖਤਮ ਨਹੀਂ ਹੋਇਆ ਹੈ। ਪੇਪਰ ਲੀਕ ਮਾਮਲੇ ‘ਤੇ ਅਖਿਲੇਸ਼ ਨੇ ਕਿਹਾ ਕਿ ਸਰਕਾਰ ਅਜਿਹਾ ਇਸ ਲਈ ਕਰ ਰਹੀ ਹੈ ਤਾਂ ਜੋ ਨੌਜਵਾਨਾਂ ਨੂੰ ਨੌਕਰੀਆਂ ਨਾ ਦੇਣੀਆਂ ਪੈਣ।

Scroll to Top