ਚੰਡੀਗੜ੍ਹ, 01 ਜੁਲਾਈ 2024: ਰਾਜ ਸਭਾ ਦੀ ਕਾਰਵਾਈ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਦੇਸ਼ ਦੀ ਸਿੱਖਿਆ ਪ੍ਰਣਾਲੀ ‘ਤੇ ਪਿਛਲੇ 10 ਸਾਲਾਂ ਦੌਰਾਨ ਭਾਜਪਾ ਅਤੇ ਆਰ.ਐਸ.ਐਸ (RSS) ਦੇ ਲੋਕਾਂ ਨੇ ਕਬਜਾ ਕਰ ਲਿਆ ਹੈ | ਉਨ੍ਹਾਂ ਕਿਹਾ ਕਿ ਉਥੇ ਚੰਗੇ ਵਿਚਾਰ ਵਾਲਿਆਂ ਦੀ ਕੋਈ ਜਗ੍ਹਾ ਨਹੀਂ ਹੈ |
ਇਸ ਦੌਰਾਨ ਸਪੀਕਰ ਜਗਦੀਪ ਧਨਖੜ ਨੇ ਉਨ੍ਹਾਂ ਨੂੰ ਰੋਕ ਦਿੱਤਾ | ਜਗਦੀਪ ਧਨਖੜ ਨੇ ਕਿਹਾ ਕਿ ਕੀ ਕਿਸੇ ਵਿਅਕਤੀ ਦਾ ਕਿਸੇ ਸੰਸਥਾ ਦਾ ਹਿੱਸਾ ਹੋਣਾ ਗ਼ਲਤ ਹੈ ? ਆਰਐਸਐਸ ਦੇਸ਼ ਲਈ ਕੰਮ ਕਰਦਾ ਹੈ ਅਤੇ ਚੰਗੇ ਲੋਕ ਇਸ ‘ਚ ਸ਼ਾਮਲ ਹਨ।
ਮਲਿਕਾਰਜੁਨ ਖੜਗੇ ਨੇ ਕਿਹਾ ਕਿ ਆਰ.ਐਸ.ਐਸ (RSS) ਦੀ ਵਿਚਾਰਧਾਰਾ ਦੇਸ਼ ਲਈ ਖ਼ਤਰਨਾਕ ਹੈ | ਉਨ੍ਹਾਂ ਨੇ ਕਿਹਾ ਆਰਐਸਐਸ ਵਾਲੇ ਬੀਬੀਆਂ ਅਤੇ ਦਲਿਤਾਂ ਨੂੰ ਸਿੱਖਿਆ ਨਹੀਂ ਦੇਣਾ ਚਾਹੁੰਦੇ | ਉਨ੍ਹਾਂ ਨੇ ਆਰਐਸਐਸ ਦੀ ਵਿਚਾਰਧਾਰਾ ਨੂੰ ਮਨੂਵਾਦੀ ਦੱਸਿਆ | ਇਸ ਦੌਰਾਨ ਭਾਜਪਾ ਆਗੂ ਜੇਪੀ ਨੱਡਾ ਨੇ ਰਾਜ ਸਭਾ ਦੀ ਕਾਰਵਾਈ ਤੋਂ ਖੜਗੇ ਦਾ ਬਿਆਨ ਨੂੰ ਹਟਾਉਣ