July 4, 2024 8:22 pm
Horticulture

ਕਿਸਾਨਾਂ ਨੂੰ ਫ਼ਸਲੀ ਚੱਕਰ ‘ਚੋਂ ਕੱਢਣ ਲਈ ਨਵੀਆਂ ਤਕਨੀਕਾਂ ਰਾਹੀਂ ਪੰਜਾਬ ਦੀ ਬਾਗਬਾਨੀ ਨੂੰ ਬਿਹਤਰ ਕਰਾਂਗੇ: ਜੌੜਾਮਾਜਰਾ

ਚੰਡੀਗੜ੍ਹ, 29 ਜੂਨ 2024: ਪੰਜਾਬ ਦੇ ਬਾਗਬਾਨੀ (Horticulture) ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਜੰਮੂ-ਕਸ਼ਮੀਰ ਦੇ ਪੰਜ ਦਿਨਾਂ ਦੌਰਾਨ ਸ੍ਰੀਨਗਰ ‘ਚ ਸੈਂਟਰ ਆਫ਼ ਐਕਸੀਲੈਂਸ ਫ਼ਾਰ ਫਰੂਟਜ਼, ਪੁਲਵਾਮਾ ਦੇ ਦੁੱਸੂ ‘ਚ ਸੈਫ਼ਰਨ ਪਾਰਕ, ਸੈਂਟਰਲ ਇੰਸਟੀਚਿਊਟ ਫ਼ਾਰ ਟੈਂਪਰੇਟ ਹੌਰਟੀਕਲਚਰ, ਸ੍ਰੀਨਗਰ ‘ਚ ਮਾਡਲ ਹਾਈਡੈਂਸਟੀ ਐਪਲ ਓਰਚਰਡ, ਗੁਲਮਾਰਗ ‘ਚ ਆਲੂ ਫ਼ਾਰਮ, ਲਾਸੀਪੋਰਾ ਦੇ ਇੰਡਸਟਰੀਅਲ ਗਰੋਥ ਸੈਂਟਰ ‘ਚ, ਪਾਮਪੋਰ ਦੇ ਕੇਂਦਰੀ ਰੇਸ਼ਮ ਬੋਰਡ, ਅਤੇ ਰੇਸ਼ਮ ਸਬੰਧੀ ਸੈਂਟਰਲ ਸੈਰੀਕਲਚਰ ਰਿਸਰਚ ਐਂਡ ਟ੍ਰੇਨਿੰਗ ਇੰਸਟੀਚਿਊਟ ਦਾ ਦੌਰਾ ਕੀਤਾ |

ਜੌੜਾਮਾਜਰਾ ਨੇ ਕਿਹਾ ਕਿ ਇਸ ਦੌਰੇ ਦਾ ਮਕਸਦ ਪੰਜਾਬ ਦੇ ਸ਼ਿਵਾਲਿਕ ਫੁੱਟ ਹਿੱਲਜ਼ ਤੇ ਕੰਢੀ ਪੱਟੀ ਲਈ ਸੰਭਾਵਿਤ ਫਲ, ਫੁੱਲ, ਰੇਸ਼ਮ ਦੀਆਂ ਕਿਸਮਾਂ ਤੇ ਤਕਨੀਕਾਂ ਲਾਗੂ ਕਰਨਾ ਹੈ | ਉਨ੍ਹਾਂ ਕਿਹਾ ਕਿ ਨਵੀਆਂ ਤਕਨੀਕਾਂ ਦੇ ਨਾਲ ਪੰਜਾਬ ਦੀ ਬਾਗਬਾਨੀ (Horticulture) ਨੂੰ ਮਜ਼ਬੂਤ ਕਰਨ ਲਈ ਆੜੂ, ਨਾਖ, ਅਲੂਚੇ, ਸੇਬ ਦੀਆਂ ਲੋਅ ਚਿਲਿੰਗ ਕਿਸਮਾਂ ਤੇ ਰੇਸ਼ਮ ਰਿਲਿੰਗ ਯੂਨਿਟ ਸਥਾਪਿਤ ਕਰਨ ਸੰਬੰਧੀ ਚਰਚਾ ਸ਼ਾਮਲ ਹੈ | ਉਨ੍ਹਾਂ ਕਿਹਾ ਇਸ ਨਾਲ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਫਸਲੀ ਚੱਕਰ ‘ਚੋਂ ਕੱਢ ਕੇ ਅਤੇ ਫਲ ਅਤੇ ਫੁੱਲ ਦੀ ਪੈਦਾ