ਚੰਡੀਗੜ੍ਹ, 28 ਜੂਨ 2024: ਪਟਿਆਲਾ-ਪਿਹੋਵਾ ਰਾਜ ਮਾਰਗ ‘ਤੇ ਪਿੰਡ ਅਕਬਰਪੁਰ ਅਫਗਾਨਾ ਨੇੜੇ ਇੱਕ BMW ਕਾਰ ਅਤੇ ਕੈਂਟਰ ਵਿਚਾਲੇ ਜ਼ਬਰਦਸਤ ਟੱਕਰ ਨਾਲ ਦਰਦਨਾਕ ਸੜਕ ਹਾਦਸਾ (Road Accident) ਵਾਪਰਿਆ ਹੈ | ਹਾਦਸੇ ‘ਚ ਦੋ ਨੌਜਵਾਨਾਂ ਦੀ ਜਾਨ ਚਲੀ ਗਈ | ਜਤਿੰਦਰ ਸਿੰਘ ਥਾਣਾ ਜੁਲਕਾਂ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਭਰਾ ਸੰਦੀਪ ਸਿੰਘ ਪੁੱਤਰ ਰਾਏ ਸਾਹਿਬ ਅਤੇ ਉਸ ਦਾ ਦੋਸਤ ਲਖਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰੋਹੜ ਜਗੀਰ ਆਪਣੀ BMW ਕਾਰ ਨੰਬਰ ਪੀਬੀ 10 ਐੱਚਐੱਮ 0028 ’ਚ ਸਵਾਰ ਹੋ ਕੇ ਪਿੰਡ ਰੋਹੜ ਜਗੀਰ ਨੂੰ ਆ ਰਹੇ ਸਨ |
ਇਸ ਦੌਰਾਨ ਜਦੋਂ ਉਹ ਤੜਕੇ ਲਗਭਗ 2 ਵਜੇ ਗੁਰਦੁਆਰਾ ਸਾਹਿਬ ਡੇਰਾ ਘੁਲੇ ਵਾਲਾ ਪਿੰਡ ਅਕਬਰਪੁਰ ਅਫਗਾਨਾ ਕੋਲ ਪੁੱਜੇ ਤਾਂ ਸਾਹਮਣੇ ਤੋਂ ਇਕ ਆਇਸ਼ਰ ਕੈਂਟਰ ਜਿਸਦਾ ਨੰਬਰ PB 13 AW 2937 ਦਾ ਡਰਾਈਵਰ ਲਾਪ੍ਰਵਾਹੀ ਨਾਲ ਗੱਡੀ ਚਲਾ ਰਿਹਾ ਸੀ | ਉਸ ਨੇ ਆਪਣੇ ਅੱਗੇ ਵਾਲੀ ਗੱਡੀ ਨੂੰ ਓਵਰਟੇਕ ਕੀਤਾ | ਇਸ ਦੌਰਾਨ ਕੈਂਟਰ ਦੀ ਇਕ ਸਾਈਡ ਕਾਰ ਨੂੰ ਵੱਜੀ (Road Accident) ਅਤੇ ਕਾਰ ਦਾ ਸੰਤੁਲਨ ਵਿਗੜ ਗਿਆ |
ਇਸ ਮਾਮਲੇ ਨੇ ਥਾਣਾ ਜੁਲਕਾਂ ਪੁਲਿਸ ਦੇ ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਭਿੰਡਰ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਮ੍ਰਿਤਕ ਦੇਹਾਂ ਨੂੰ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ। ਪੋਸਟਮਾਰਟਮ ਉਪਰੰਤ ਦੋਵੇਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ | ਪੁਲਿਸ ਨੇ ਆਈਸ਼ਰ ਕੈਂਟਰ ਦੇ ਡਰਾਈਵਰ ਓਮ ਪ੍ਰਕਾਸ਼ ਵਾਸੀ ਪਿੰਡ ਮੀਰਾਂਪੁਰ ਵਿਰੁੱਧ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |