Solar Trees Project

Solar Project: ਹਰਭਜਨ ਸਿੰਘ ਈਟੀਓ ਵੱਲੋਂ 35 ਕਿਲੋਵਾਟ ਸਮਰੱਥਾ ਦੇ 7 ਸੋਲਰ ਰੁੱਖਾਂ ਵਾਲੇ ਪ੍ਰੋਜੈਕਟ ਦਾ ਉਦਘਾਟਨ

ਚੰਡੀਗੜ੍ਹ, 26 ਜੂਨ 2024: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਪਟਿਆਲਾ ਸ਼ਹਿਰ ‘ਚ ਵੱਖ-ਵੱਖ ਸਥਾਨਾਂ ‘ਤੇ 5 ਕਿਲੋਵਾਟ ਦੇ ਸੱਤ ਸੋਲਰ ਦਰੱਖਤ (Solar Trees Project), ਜਿੰਨ੍ਹਾ ਦੀ ਕੁੱਲ ਸਮਰੱਥਾ 35 ਕਿਲੋਵਾਟ ਹੈ| ਇਨ੍ਹਾਂ ਨੂੰ ਚਾਲੂ ਕਰ ਦਿੱਤਾ ਗਿਆ ਹੈ | ਇਸ ਪ੍ਰੋਜੈਕਟ ਦਾ ਉਦਘਾਟਨ ਅੱਜ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਕੀਤਾ ਗਿਆ ਹੈ |

ਇਨਾ ਸੱਤ ਸੋਲਰ ਦਰੱਖਤਾਂ ‘ਚੋਂ ਇੱਕ ਸੋਲਰ ਦਰੱਖਤ PSPCL ਦੇ ਮੁੱਖ ਦਫਤਰ ‘ਚ ਲਗਾਇਆ ਗਿਆ ਹੈ | ਇਸਦੇ ਨਾਲ ਹੀ ਛੇ ਸੋਲਰ ਦਰੱਖਤ (Solar Trees Project) ਸ਼ਹਿਰ ‘ਚ ਪੀ.ਐਸ.ਪੀ.ਸੀ.ਐਲ ਦੀਆਂ ਪਾਵਰ ਕਾਲੋਨੀਆਂ ‘ਚ ਲਾਏ ਗਏ ਹਨ |

ਉਨ੍ਹਾਂ ਕਿਹਾ ਕਿ ਇਹ ਸੋਲਰ ਦਰੱਖਤਾਂ ਤੋਂ ਹਰ ਸਾਲ ਲਗਭਗ 52,000 ਯੂਨਿਟ ਬਿਜਲੀ ਪੈਦਾ ਕੀਤੀ ਜਾਵੇਗੀ ਅਤੇ ਸਾਲਾਨਾ ਲਗਭਗ 41 ਟਨ ਕਾਰਬਨ ਡਾਈਆਕਸਾਈਡ ਨਿਕਾਸ ਦਾ ਬਚਾਅ ਕਰ ਸਕਦੇ ਹਨ | ਇਹ ਕਾਰਬਨਡਾਈਆਕਸਾਈਡ ਸੋਖਣ ਦੇ ਮਾਮਲੇ ‘ਚ ਪੂਰੀ ਤਰ੍ਹਾਂ ਵਿਕਸਤ ਲਗਭਗ 1015 ਰੁੱਖਾਂ ਦੇ ਬਰਾਬਰ ਹੈ।

Scroll to Top