ਚੰਡੀਗੜ੍ਹ, 26 ਜੂਨ 2024: (IND vs ENG) ਆਈ.ਸੀ.ਸੀ ਟੀ-20 ਵਿਸ਼ਵ ਕੱਪ 2024 (T20 World Cup 2024) ‘ਚ ਭਲਕੇ ਸੈਮੀਫਾਈਨਲ ਮੁਕਾਬਲੇ ਖੇਡੇ ਜਾਣਗੇ | ਭਲਕੇ ਤ੍ਰਿਨੀਦਾਦ ‘ਚ ਪਹਿਲੇ ਸੈਮੀਫਾਈਨਲ ‘ਚ ਅਫਗਾਨਿਸਤਾਨ ਦੀ ਟੱਕਰ ਦੱਖਣੀ ਅਫਰੀਕਾ ਨਾਲ ਹੋਵੇਗੀ | ਭਾਰਤੀ ਸਮੇਂ ਮੁਤਾਬਕ ਸਵੇਰ 6:00 ਸ਼ੁਰੂ ਹੋਵੇਗਾ | ਇਸਦੇ ਨਾਲ ਭਾਰਤੀ ਟੀਮ ਦੂਜੇ ਸੈਮੀਫਾਈਨਲ ‘ਚ ਰਾਤ 8:00 ਵਜੇ ਗੁਆਨਾ ‘ਚ ਇੰਗਲੈਂਡ ਨਾਲ ਭਿੜੇਗੀ | ਭਾਰਤ ਕੋਲ ਇਸ ਵਾਰ 17 ਸਾਲ ਬਾਅਦ ਟੀ-20 ਵਿਸ਼ਵ ਕੱਪ ਜਿੱਤਣ ਦਾ ਮੌਕਾ ਹੈ |
ਟੀ-20 ਵਿਸ਼ਵ ਕੱਪ 2024 ‘ਚ ਭਾਰਤੀ ਟੀਮ ਸੁਪਰ-8 ਦੇ ਆਪਣੇ ਤਿੰਨੇ ਮੈਚ ਜਿੱਤ ਕੇ ਸੈਮੀਫਾਈਨਲ ‘ਚ ਪਹੁੰਚੀ ਹੈ। ਭਾਰਤ ਦੇ ਸਾਹਮਣੇ ਟੀ-20 ਵਿਸ਼ਵ ਕੱਪ ਦੀ ਦੋ ਵਾਰ ਚੈਂਪੀਅਨ ਰਹੀ ਹੈ ਇੰਗਲੈਂਡ ਹੈ | ਇੰਗਲੈਂਡ ਨੇ ਟੀ-20 ਵਿਸ਼ਵ ਕੱਪ 2022 ‘ਚ ਭਾਰਤ (IND vs ENG) ਨੂੰ 10 ਵਿਕਟਾਂ ਹਰਾਇਆ ਸੀ | ਭਾਰਤ ਇਸ ਹਾਰ ਦਾ ਬਦਲਾ ਲੈਣ ਚਾਹੇਗੀ |
ਇਸ ਟੀ-20 ਵਿਸ਼ਵ ਕੱਪ ‘ਚ ਭਾਰਤ ਦਾ ਪ੍ਰਦਰਸ਼ਨ ਕਾਫੀ ਸ਼ਾਨਦਾਰ ਰਿਹਾ ਹੈ | ਭਾਰਤੀ ਗੇਂਦਬਾਜਾਂ ਦਾ ਦਬਦਬਾ ਜਾਰੀ ਹੈ | ਪਰ ਵਿਰਾਟ ਕੋਹਲੀ ਦੀ ਖਰਾਬ ਫਾਰਮ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ | ਵਿਰਾਟ ਕੋਹਲੀ ਇਸ ਟੀ-20 ਵਿਸ਼ਵ ਕੱਪ ਆਪਣੀ ਬੱਲੇਬਾਜ਼ੀ ਨਾਲ ਜ਼ਿਆਦਾ ਕਮਾਲ ਨਹੀਂ ਕਰ ਸਕੇ ਨਾ ਹੀ ਵੱਡਾ ਸਕੋਰ ਬਣਾਇਆ | ਹਾਲਾਂਕਿ ਕਪਤਾਨ ਰੋਹਿਤ ਸ਼ਰਮਾ ਦੀ ਆਸਟ੍ਰੇਲੀਆ ਖ਼ਿਲਾਫ਼ ਤੂਫ਼ਾਨੀ ਬੱਲੇਬਾਜ਼ੀ ਨੇ ਦੂਜੀਆਂ ਟੀਮਾਂ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ |
ਜੇਕਰ ਇੰਗਲੈਂਡ ਟੀਮ ਗੱਲ ਕੀਤੀ ਜਾਵੇ ਤਾਂ ਮੌਜੂਦਾ ਟੂਰਨਾਮੈਂਟ ‘ਚ ਇੰਗਲੈਂਡ ਦੀ ਟੀਮ ਪਿਛਲੇ ਸੈਮੀਫਾਈਨਲ ਦੀ ਤਰ੍ਹਾਂ ਮਜ਼ਬੂਤ ਨਜ਼ਰ ਨਹੀਂ ਆ ਰਹੀ ਹੈ, ਟੀਮ ਇਸ ਟੀ-20 ਵਿਸ਼ਵ ਕੱਪ ‘ਚ ਸੰਘਰਸ਼ ਕਰਦੀ ਨਜ਼ਰ ਆਈ। ਇੰਗਲੈਂਡ ਨੇ ਗਰੁੱਪ ਪੜਾਅ ‘ਚ ਚਾਰ ਮੈਚਾਂ ਚੋਂ ਦੋ ਜਿੱਤੇ ਅਤੇ ਇੱਕ ਮੈਚ ‘ਚ ਉਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਇੰਗਲੈਂਡ ਨੂੰ ਸੁਪਰ-8 ‘ਚ ਇਕ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਜਦਕਿ ਭਾਰਤ ਇਸ ਟੀ-20 ਵਿਸ਼ਵ ਕੱਪ ‘ਚ ਇਕ ਵੀ ਮੈਚ ਨਹੀਂ ਹਾਰੀ |
ਇਸ ਟੀ-20 ਵਿਸ਼ਵ ਕੱਪ ‘ਚ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਇੰਗਲੈਂਡ ਦੇ ਬੱਲੇਬਾਜ਼ੀ ‘ਤੇ ਭਾਰੀ ਪੈ ਸਕਦੇ ਹਨ | ਟੀ-20 ਵਿਸ਼ਵ ਕੱਪ 2022 ‘ਚ ਭਾਰਤ ਨੂੰ ਜਸਪ੍ਰੀਤ ਬੁਮਰਾਹ ਦੀ ਕਮੀ ਮਹਿਸੂਸ ਹੋਈ ਸੀ । ਬੁਮਰਾਹ ਪਿੱਠ ਦੀ ਸੱਟ ਕਾਰਨ ਟੂਰਨਾਮੈਂਟ ਦਾ ਹਿੱਸਾ ਨਹੀਂ ਬਣ ਸਕੇ ਸਨ ਅਤੇ ਭਾਰਤ ਸੈਮੀਫਾਈਨਲ ਦਾ ਵਿਕਟ ਹਾਸਲ ਨਹੀਂ ਕਰ ਸਕੀ ਸੀ |
ਟੀ-20 ਵਿਸ਼ਵ ਕੱਪ 2024 ‘ਚ ਬੁਮਰਾਹ ਨੇ ਭਾਰਤ ਲਈ ਛੇ ਮੈਚਾਂ ‘ਚ 11 ਵਿਕਟਾਂ ਲਈਆਂ ਹਨ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਵੀ ਪਿੱਛੇ ਨਹੀਂ ਰਹੇ । ਅਰਸ਼ਦੀਪ ਵਿਰੋਧੀ ਟੀਮਾਂ ਲਈ ਅਜਿਹਾ ਰਹੱਸ ਬਣਿਆ ਹੋਇਆ ਹੈ ਜਿਸ ਨੂੰ ਸੁਲਝਾਉਣਾ ਬੱਲੇਬਾਜਾਂ ਲਈ ਮੁਸ਼ਕਿਲ ਹੋ ਰਿਹਾ ਹੈ। ਅਰਸ਼ਦੀਪ ਨੇ ਹੁਣ ਤੱਕ ਭਾਰਤ ਲਈ ਸਭ ਤੋਂ ਵੱਧ ਕੁੱਲ 15 ਵਿਕਟਾਂ ਲਈਆਂ ਹਨ।