ਬਟਾਲਾ, 26 ਜੂਨ 2024: ਬਟਾਲਾ-ਜਲੰਧਰ ਰੋਡ ‘ਤੇ ਸਥਿਤ 66 ਕੇਵੀ ਸਬ ਸਟੇਸ਼ਨ ‘ਤੇ ਦੇਰ ਰਾਤ ਵੱਡੀ ਗਿਣਤੀ ‘ਚ ਇਕੱਤਰ ਹੋਏ ਸਥਾਨਕ ਲੋਕਾਂ ਨੇ ਚੱਕਾ ਜਾਮ ਕਰ ਦਿੱਤਾ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ‘ਚ ਕਈ ਬਿਜਲੀ ਸਪਲਾਈ (Electricity supply) ਸਹੀ ਢੰਗ ਨਹੀਂ ਮਿਲੀ ਰਹੀ | ਲੋਕਾਂ ਨੇ ਦੋਸ਼ ਲਾਇਆ ਕਿ ਕਈ ਵਾਰ ਪਾਵਰਕੌਮ ਦੇ ਦਫ਼ਤਰ ‘ਚ ਕਈ ਵਾਰ ਸ਼ਿਕਾਇਤ ਕੀਤੀ ਪਰ ਕੋਈ ਧਿਆਨ ਨਹੀਂ ਦਿੱਤਾ ਗਿਆ |
ਇਸ ਦੌਰਾਨ ਲੋਕ ਨੇ ਚੱਕਾ ਜਾਮ ਕਰਕੇ ਬਿਜਲੀ ਵਿਭਾਗ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਬਿਜਲੀ ਦਫ਼ਤਰ ‘ਚ ਦੇਰ ਰਾਤ ਡਿਊਟੀ ‘ਤੇ ਤਾਇਨਾਤ ਜੇਈ ਅਜਾਇਬ ਸਿੰਘ ਦਾ ਕਹਿਣਾ ਸੀ ਕਿ ਇਲਾਕੇ ਗੌਂਸਪੁਰਾ ਦਾ ਟਰਾਂਸਫਰ ਖ਼ਰਾਬ ਸੀ ਅਤੇ ਅੱਜ ਸਵੇਰੇ ਹੀ ਉਸਨੂੰ ਬਦਲਿਆ ਗਿਆ ਸੀ, ਪਰ ਦੁਬਾਰਾ ਤੋਂ ਬਿਜਲੀ ਸਪਲਾਈ ਬੰਦ ਹੋ ਗਈ | ਉਨ੍ਹਾਂ ਕਿਹਾ ਕਿ ਵਿਭਾਗ ਕੋਲ ਸਟਾਫ ਦੀ ਕਮੀ ਹੈ ਅਤੇ ਦੂਜੇ ਦਫਤਰ ਤੋਂ ਸਟਾਫ ਸੱਦਿਆ ਗਿਆ ਹੈ | ਇਲਾਕੇ ‘ਚ ਬਿਜਲੀ ਸਪਲਾਈ (Electricity supply) ਛੇਤੀ ਹੀ ਦਰੁਸਤ ਕਰ ਦਿੱਤੀ ਜਾਵੇਗੀ |