July 2, 2024 7:27 pm
Mohali police

Punjab News: ਮੋਹਾਲੀ ਪੁਲਿਸ ਵੱਲੋਂ ਕਾਲ ਸੈਂਟਰ ਦੇ ਨਾਂ ‘ਤੇ ਠੱਗੀਆਂ ਮਾਰਨ ਵਾਲੇ 37 ਜਣੇ ਗ੍ਰਿਫਤਾਰ

ਮੋਹਾਲੀ, 26 ਜੂਨ 2024: ਮੋਹਾਲੀ ਪੁਲਿਸ (Mohali police) ਨੇ ਕਾਲ ਸੈਂਟਰ ਦੀ ਆੜ ‘ਚ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 37 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ | ਇਨ੍ਹਾਂ ‘ਚ 25 ਪੁਰਸ਼ ਅਤੇ 12 ਬੀਬੀਆਂ ਸ਼ਾਮਲ ਹਨ | ਪ੍ਰੈਸ ਕਾਨਫਰੰਸ ਦੌਰਾਨ ਮੋਹਾਲੀ ਦੇ ਸੀਨੀਅਰ ਕਪਤਾਨ ਪੁਲਿਸ, IPS ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਲਾਟ ਨੰਬਰ: ਈ-177, ਕੈਲਾਸ਼ ਟਾਵਰ ਦੀ ਪਹਿਲੀ ਮੰਜ਼ਿਲ ‘ਤੇ ਵੈੱਬਟੈਪ ਪ੍ਰਾਈਵੇਟ ਲਿਮਟਿਡ, ਮੋਹਾਲੀ ਦੇ ਨਾਂ ‘ਤੇ ਕੰਪਨੀ ਦੀ ਬਣਾ ਕੇ ਪੇਅ ਪਾਲ ਅਕਾਊਂਟ ‘ਚੋਂ ਟਰਾਜ਼ੈਕਸ਼ਨ ਹੋਣ ਦੇ ਨਾਂ ‘ਤੇ ਭੋਲੇ ਭਾਲੇ ਲੋਕਾਂ ਨੂੰ ਠੱਗਿਆ ਜਾਂਦਾ ਸੀ |

ਪੁਲਿਸ (Mohali police) ਨੇ ਦੱਸਿਆ ਕਿ ਇਹ ਮੁਲਜ਼ਮ ਵਿਦੇਸ਼ੀ ਅਕਾਊਂਟ ਦੇ ਖਾਤਾ ਧਾਰਕਾਂ ਨੂੰ ਜਾਅਲੀ ਈ.ਮੇਲ ਭੇਜਦੇ ਸਨ ਅਤੇ ਕਹਿੰਦੇ ਸਨ ਕਿ ਉਨ੍ਹਾਂ ਦੇ ਪੇਅ ਪਾਲ ਅਕਾਊਂਟ ;ਚੋਂ ਟਰਾਂਜ਼ੈਕਸ਼ਨ ਹੋਣੀ ਹੈ ਅਤੇ ਕਸਟਮਰ ਕੇਅਰ ਕਰਨ ਲਈ ਕਿਹਾ ਜਾਂਦਾ ਸੀ | ਇਹ ਉਹਨਾਂ ਦੀ ਰਕਮ ਦੇ ਗਿਫਟ ਕਾਰਡ ਦੇ ਨਾਂ ‘ਤੇ ਠੱਗੀ ਮਾਰਦੇ ਸਨ | ਪੁਲਿਸ ਨੇ ਗ੍ਰਿਫਤਾਰ ਕੀਤੇ ਮੁਲਜ਼ਮਾਂ ਕੋਲੋਂ 45 ਲੈਪਟਾਪ, 45 ਹੈਡਫੋਨ ਮਾਈਕ , 59 ਮੋਬਾਈਲ ਅਤੇ ਇਕ ਕਾਲੇ ਰੰਗ ਦੀ ਮਰਸਡੀਜ਼ ਕਾਰ, ਜਿਸਦਾ ਨੰਬਰ (ਡੀਐੱਲ-08-ਸੀਏਕੇ 5520) ਬਰਾਮਦ ਕੀਤੇ ਹਨ।