ਚੰਡੀਗੜ੍ਹ, 24 ਜੂਨ, 2024: ਵਿਜੀਲੈਂਸ ਬਿਊਰੋ (Vigilance Bureau) ਨੇ ਬੁਢਲਾਡਾ ਤਹਿਸੀਲ ਵਿਖੇ ਤਾਇਨਾਤ ਇੱਕ ਮਾਲ ਪਟਵਾਰੀ 5500 ਰੁਪਏ ਦੀ ਰਿਸ਼ਵਤ ਮੰਗ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ | ਵਿਜੀਲੈਂਸ ਨੇ ਦੱਸਿਆ ਕਿ ਮਾਲ ਪਟਵਾਰੀ ਜੋਗਿੰਦਰ ਸਿੰਘ ਨੂੰ ਮਾਨਸਾ ਦੇ ਪਿੰਡ ਰੰਘੜਿਆਲ ਦੇ ਵਾਸੀ ਗੁਰਚੰਦ ਸਿੰਘ ਦੀ ਸ਼ਿਕਾਇਤ ਦੇ ਅਧਾਰ ਦੇ ਗ੍ਰਿਫਤਾਰ ਕੀਤਾ ਗਿਆ ਗਿਆ ਹੈ |
ਉਨ੍ਹਾਂ ਦੱਸਿਆ ਕਿ ਉਕਤ ਪਟਵਾਰੀ ਨੇ ਜ਼ਮੀਨ ਦੀ ਵੰਡ ਅਤੇ ਹੱਦਬੰਦੀ ਕਰਨ ਲਈ ਹੋਰਨਾਂ ਤੋਂ 12000 ਰੁਪਏ ਰਿਸ਼ਵਤ ਲਈ ਅਤੇ ਹੁਣ ਮੁਲਜ਼ਮ ਜ਼ਮੀਨ ਦੇ ਇੰਤਕਾਲ ਬਲਦੇ 10000 ਰੁਪਏ ਦੀ ਮੰਗ ਕਰ ਰਿਹਾ ਸੀ, ਪਰ ਸੌਦਾ 6000 ਰੁਪਏ ‘ਚ ਤੈਅ ਹੋ ਗਿਆ | ਉਕਤ ਪਟਵਾਰੀ 1000 ਰੁਪਏ ਪਹਿਲਾਂ ਹੀ ਲੈ ਚੁੱਕਾ ਸੀ | ਵਿਜੀਲੈਂਸ (Vigilance Bureau) ਨੇ ਜਾਲ ਵਿਛਾ ਕੇ ਦੋ ਸਰਕਾਰੀ ਗਵਾਹਾਂ ਦੀ ਹਾਜਰੀ ‘ਚ ਉਕਤ ਪਟਵਾਰੀ ਨੂੰ 5000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਫੜ ਲਿਆ |