Global Sikh Council

ਤਖ਼ਤ ਸ੍ਰੀ ਪਟਨਾ ਸਾਹਿਬ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਬੰਧ ਤੁਰੰਤ ਸਿੱਖਾਂ ਨੂੰ ਵਾਪਸ ਕਰਨ: ਗਲੋਬਲ ਸਿੱਖ ਕੌਂਸਲ

ਚੰਡੀਗੜ੍ਹ, 22 ਜੂਨ, 2024: ਸਿੱਖ ਜਥੇਬੰਦੀਆਂ ਦੀ ਕਨਫੈਡਰੇਸ਼ਨ ‘ਗਲੋਬਲ ਸਿੱਖ ਕੌਂਸਲ’ (Global Sikh Council) ਨੇ ਸਿੱਖ ਕੌਮ ਨੂੰ ਮਹਾਰਾਸ਼ਟਰ ਅਤੇ ਬਿਹਾਰ ਦੀਆਂ ਸਰਕਾਰਾਂ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਬੰਧ ਵਾਪਸ ਲੈਣ ਦੀ ਅਪੀਲ ਕੀਤੀ ਹੈ | ਇਸਦੇ ਨਾਲ ਹੀ ਜਥੇਬੰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸੰਬੰਧੀ ਕਦਮ ਚੁੱਕਣ ਦੀ ਮੰਗ ਕੀਤੀ ਹੈ |

ਇਸ ਦੌਰਾਨ ਗਲੋਬਲ ਸਿੱਖ ਕੌਂਸਲ ਦੀ ਪ੍ਰਧਾਨ ਲੇਡੀ ਸਿੰਘ ਡਾ: ਕੰਵਲਜੀਤ ਕੌਰ, ਚੇਅਰਮੈਨ ਲਾਰਡ ਇੰਦਰਜੀਤ ਸਿੰਘ, ਕਾਨੂੰਨੀ ਮਾਮਲੇ ਕਮੇਟੀ ਦੇ ਚੇਅਰਮੈਨ ਜਗੀਰ ਸਿੰਘ ਤੇ ਧਾਰਮਿਕ ਮਾਮਲੇ ਕਮੇਟੀ ਦੇ ਚੇਅਰਮੈਨ ਡਾ: ਕਰਮਿੰਦਰ ਸਿੰਘ ਨੇ ਕਿਹਾ ਕਿ ਬਿਹਾਰ ‘ਚ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਸੰਚਾਲਨ ‘ਪਟਨਾ ਸਾਹਿਬ ਦੇ ਸੰਵਿਧਾਨ ਅਤੇ 1957 ਦੇ ਉਪ-ਨਿਯਮਾਂ’ ਤਹਿਤ ਕੀਤਾ ਜਾ ਰਿਹਾ ਹੈ |

ਇਸਦੇ ਨਾਲ ਹੀ ਤਖ਼ਤ ਸ੍ਰੀ ਹਜ਼ੂਰ ਸਾਹਿਬ, ਮਹਾਰਾਸ਼ਟਰ ‘ਚ ਨੰਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਐਕਟ 1956’ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ। ਇਹ ਨਿਯਮਾਂ ਤਹਿਤ ਦੋਵੇਂ ਤਖ਼ਤਾਂ ਦੇ ਧਾਰਮਿਕ ਸਮਾਗਮਾਂ ਤੇ ਪ੍ਰਬੰਧਾਂ ਦੇ ਮਾਮਲਿਆਂ ‘ਚ ਦੋਵੇਂ ਸੂਬਾ ਸਰਕਾਰਾਂ ਕੋਲ ਦਖਲਅੰਦਾਜ਼ੀ ਦੀ ਛੋਟ ਹੈ |

ਉਨ੍ਹਾਂ (Global Sikh Council) ਕਿਹਾ ਕਿ ਭਾਰਤੀ ਸੰਵਿਧਾਨ ਦੀ ਧਾਰਾ-26 ਦੇ ਮੁਤਾਬਕ, ਧਾਰਮਿਕ ਸੰਪਰਦਾਵਾਂ ਨੂੰ ਸੰਸਥਾਵਾਂ ਦੀ ਸਥਾਪਨਾ ਅਤੇ ਸਾਂਭ-ਸੰਭਾਲ ਕਰਨ ਆਈ ਸੰਬੰਧੀ ਖੁਦ ਦੇ ਮਾਮਲਿਆਂ ਦਾ ਪ੍ਰਬੰਧ ਕਰਨ ਆਦਿ ਦਾ ਅਧਿਕਾਰ ਦਿੰਦਾ ਹੈ।

ਇਸਦੇ ਨਾਲ ਹੀ “ਹਿੰਦੂ ਰਿਲੀਜੀਅਸ ਐਂਡ ਚੈਰੀਟੇਬਲ ਐਂਡੋਮੈਂਟਸ ਕਮਿਸ਼ਨਰ ਮਦਰਾਸ ਬਨਾਮ ਸ੍ਰੀ ਸ਼ਿਰੂਰ ਮੱਠ (ਏਆਈਆਰ 1954 ਐਸਸੀ 282) ਬਨਾਮ ਸ੍ਰੀ ਲਕਸ਼ਮਿੰਦਰ ਤੀਰਥ ਸਵਾਮੀਰ” ਕੇਸ ਵਿੱਚ ਸੁਪਰੀਮ ਕੋਰਟ ਨੇ ਵੀ ਇਸ ਅਧਿਕਾਰ ਦੀ ਪੁਸ਼ਟੀ ਕੀਤੀ। ਉਹਨਾਂ ਕਿਹਾ ਕਿ ਧਾਰਮਿਕ ਸੰਪਰਦਾ ਦੇ ਕੰਟਰੋਲ ਤੋਂ ਨਾ ਹਟਾਉਣਾ ਭਾਰਤੀ ਸੰਵਿਧਾਨ ਦੇ ਅਨੁਛੇਦ-26 ਦੀ ਧਾਰਾ (ਡੀ) ਦੇ ਤਹਿਤ ਮਿਲੇ ਹੱਕ ਦੀ ਉਲੰਘਣਾ ਹੈ | ਇਸਦੇ ਚੱਲਦੇ ਗਲੋਬਲ ਸਿੱਖ ਕੌਂਸਲ ਨੇ ਵਿਸ਼ਵ ਭਰ ਦੇ ਸਿੱਖਾਂ ਨੂੰ ਦੋਵੇਂ ਸਿੱਖ ਸੰਸਥਾਵਾਂ ‘ਚ ਗੈਰ-ਜ਼ਰੂਰੀ ਸਰਕਾਰੀ ਦਖ਼ਲਅੰਦਾਜ਼ੀ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਗਈ ਹੈ ।

 

Scroll to Top