Haryana

Haryana News: ਹਰਿਆਣਾ ‘ਚ 60 ਦਿਨਾਂ ਦੌਰਾਨ ਖੋਲ੍ਹੇ ਜਾਣਗੇ 100 ਹੋਰ ਜਿਮਨੇਜ਼ੀਅਮ

ਚੰਡੀਗੜ੍ਹ, 21 ਜੂਨ 2024: ਮੁੱਖ ਮੰਤਰੀ ਨਾਇਬ ਸਿੰਘ ਨੇ ਐਲਾਨ ਕੀਤਾ ਹੈ ਕਿ ਅਗਲੇ 60 ਦਿਨਾਂ ‘ਚ ਹਰਿਆਣਾ (Haryana) ‘ਚ 100 ਹੋਰ ਜਿਮਨੇਜ਼ੀਅਮ ਖੋਲ੍ਹੇ ਜਾਣਗੇ ਤਾਂ ਜੋ ਵੱਧ ਤੋਂ ਵੱਧ ਲੋਕ ਜਿਮਨੇਜ਼ੀਅਮ ‘ਚ ਯੋਗਾ ਦਾ ਲਾਭ ਲੈ ਸਕਣ। ਉਨ੍ਹਾਂ ਨੇ ਇਸ ਸੰਬੰਧੀ ਐਲਾਨ ਹਿਸਾਰ ‘ਚ 10ਵੇਂ ਅੰਤਰਰਾਸ਼ਟਰੀ ਯੋਗ ਦਿਹਾੜੇ ਮੌਕੇ ਯੋਗ ਅਭਿਆਸੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ |

ਮੁੱਖ ਮੰਤਰੀ ਦਾ ਕਹਿਣਾ ਹੈ ਕਿ ਹਰਿਆਣਾ (Haryana) ਵਿੱਚ 1121 ਥਾਵਾਂ ’ਤੇ ਜਿਮਨੇਜ਼ੀਅਮ ਖੋਲ੍ਹੇ ਗਏ ਹਨ ਅਤੇ ਇਨ੍ਹਾਂ ਵਿੱਚੋਂ 714 ਜਿਮਨੇਜ਼ੀਅਮ ‘ਚ ਯੋਗਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੋਗਾ ਨਾ ਸਿਰਫ਼ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਸਗੋਂ ਜੀਵਨ ਦਾ ਇੱਕ ਤਰੀਕਾ ਵੀ ਹੈ। ਪ੍ਰਧਾਨ ਮੰਤਰੀ ਨਰਿਦੰਰ ਮੋਦੀ ਨੇ ਯੋਗਾ ਨੂੰ ਅੰਤਰਰਾਸ਼ਟਰੀ ਮਾਨਤਾ ਦੇਣ ਲਈ ਸੰਯੁਕਤ ਰਾਸ਼ਟਰ ਮਹਾਸਭਾ ਦੁਆਰਾ ਸਾਲ 2014 ਵਿੱਚ ਇੱਕ ਮਤਾ ਪਾਸ ਕੀਤਾ ਸੀ, ਜਿਸ ਨੂੰ ਦੁਨੀਆ ਦੇ 177 ਦੇਸ਼ਾਂ ਨੇ ਸਮਰਥਨ ਦਿੱਤਾ ਸੀ।

Scroll to Top