Central African

BREAKING: ਮੱਧ ਅਫਰੀਕੀ ਦੇਸ਼ ਚਾਡ ਦੀ ਰਾਜਧਾਨੀ ‘ਚ ਫੌਜ ਅਸਲਾ ਡਿਪੂ ‘ਚ ਵੱਡਾ ਹਾਦਸਾ, 9 ਜਣਿਆਂ ਦੀ ਗਈ ਜਾਨ

ਚੰਡੀਗੜ੍ਹ, 19 ਜੂਨ, 2024: ਮੱਧ ਅਫਰੀਕੀ (Central African) ਦੇਸ਼ ਚਾਡ ਦੀ ਰਾਜਧਾਨੀ ‘ਚ ਫੌਜ ਦੇ ਅਸਲਾ ਡਿਪੂ ‘ਚ ਧਮਾਕਾ ਹੋਣ ਦੀ ਖ਼ਬਰ ਹੈ। ਇਸ ਘਟਨਾ ਵਿੱਚ 9 ਜਣਿਆਂ ਦੀ ਮੌਤ ਹੋ ਗਈ ਸੀ। ਜਦਕਿ 46 ਹੋਰ ਜ਼ਖਮੀ ਹੋ ਗਏ। ਰਾਸ਼ਟਰਪਤੀ ਇਦਰੀਸ ਡੇਬੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਚਾਡ ਦੇ ਸਿਹਤ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। 46 ਜ਼ਖ਼ਮੀਆਂ ਵਿੱਚੋਂ ਕਈਆਂ ਦੀ ਹਾਲਤ ਬਹੁਤ ਗੰਭੀਰ ਹੈ।

Scroll to Top