ਚੰਡੀਗੜ੍ਹ, 14 ਜੂਨ 2024: ਅਫਗਾਨਿਸਤਾਨ (Afghanistan) ਨੇ ਟੀ-20 ਵਿਸ਼ਵ ਕੱਪ ਦੇ ਸੁਪਰ-8 ਲਈ ਕੁਆਲੀਫਾਈ ਕਰ ਲਿਆ ਹੈ। ਟੀਮ ਨੇ ਪਾਪੂਆ ਨਿਊ ਗਿਨੀ ਨੂੰ 7 ਵਿਕਟਾਂ ਨਾਲ ਹਰਾਇਆ। ਅਫਗਾਨਿਸਤਾਨ ਅਤੇ ਵੈਸਟਇੰਡੀਜ਼ ਨੇ ਗਰੁੱਪ ਦੇ ਤਿੰਨੋਂ ਮੈਚ ਜਿੱਤੇ। ਇਸ ਦੇ ਨਾਲ ਹੀ ਨਿਊਜ਼ੀਲੈਂਡ ਟੀਮ ਦੋ ਮੈਚ ਹਾਰ ਗਈ ਅਤੇ ਟੀਮ ਟੂਰਨਾਮੈਂਟ ਦੀ ਦੌੜ ਤੋਂ ਬਾਹਰ ਹੋ ਗਈ।
ਅਫਗਾਨਿਸਤਾਨ (Afghanistan) ਅਤੇ ਪਾਪੂਆ ਨਿਊ ਗਿਨੀ ਵਿਚਾਲੇ ਸ਼ੁੱਕਰਵਾਰ ਨੂੰ ਬ੍ਰਾਇਨ ਲਾਰਾ ਅਕੈਡਮੀ ਸਟੇਡੀਅਮ ‘ਚ ਮੈਚ ਖੇਡਿਆ ਗਿਆ। ਟਾਸ ਜਿੱਤ ਕੇ ਅਫਗਾਨਿਸਤਾਨ ਨੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਪੂਆ ਨਿਊ ਗਿਨੀ ਨੇ 19.5 ਓਵਰਾਂ ਵਿੱਚ 95 ਦੌੜਾਂ ਬਣਾਈਆਂ। ਫਜ਼ਲਹਕ ਫਾਰੂਕੀ ਨੇ 4 ਓਵਰਾਂ ਵਿੱਚ 16 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਇਸ ਦੇ ਨਾਲ ਹੀ 4 ਬੱਲੇਬਾਜ਼ ਰਨ ਆਊਟ ਹੋਏ।
ਜਵਾਬ ‘ਚ ਗੁਲਬਦੀਨ ਨਾਇਬ ਦੀਆਂ 49 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਅਫਗਾਨਿਸਤਾਨ ਨੇ 15.1 ਓਵਰਾਂ ‘ਚ 3 ਵਿਕਟਾਂ ਗੁਆ ਕੇ 96 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਲਿਆ।