ਬਿਲਕਿਸ ਬਾਨੋ

ਮਰ ਕੇ ਵੀ ਜ਼ਿੰਦਾਂ ਹੋਈ ਅਨਜਾਣੀ, ਪੜ੍ਹੋ ਉਨ੍ਹਾਂ ਦੀ ਦਰਦ ਭਰੀ ਦਾਸਤਾਨ

ਅਨਜਾਣੀ ਦਾ ਸ਼ਹਿਰ ਦੰਗਿਆਂ ਦੀ ਲਪੇਟ ‘ਚ ਆ ਚੁੱਕਾ ਸੀ, ਅਨਜਾਣੀ ਅਤੇ ਉਸਦਾ ਪਰਿਵਾਰ ਆਪਣੀ ਜਾਨ ਬਚਾਉਣ ਲਈ ਜੱਦੋ-ਜਹਿਦ ਕਰ ਰਿਹਾ ਸੀ | 28 ਫਰਵਰੀ ਨੂੰ ਅਨਜਾਣੀ ਅਤੇ ਉਸਦੇ ਪਰਿਵਾਰ ਦੇ 16 ਜੀਅ ਆਪਣੀ ਜਾਨ ਬਚਾਉਣ ਲਈ ਘਰ ਛੱਡਣ ਫੈਸਲਾ ਕਰਦੇ ਹਨ |

ਅਨਜਾਣੀ ਦੀ ਉਮਰ ਉਸ ਵੇਲੇ 21 ਸਾਲ ਸੀ | ਅਨਜਾਣੀ ਕੋਲ 3.5 ਸਾਲ ਦੀ ਕੁੜੀ ਸੀ ਅਤੇ ਅਨਜਾਣੀ 5 ਮਹੀਨਿਆਂ ਤੋਂ ਗਰਭਵਤੀ ਵੀ ਸੀ | ਅਨਜਾਣੀ ਦੀ ਦੋ ਭੈਣਾਂ, ਦੋ ਭਰਾ, ਉਸਦੇ ਮਾਂ-ਪਿਓ , ਚਾਚਾ-ਚਾਚੀ ਅਤੇ ਚਚੇਰੀ ਭੈਣਾਂ ਨਾਲ ਆਪਣਾ ਪਿੰਡ ਛੱਡ ਕੇ ਪੈਦਲ ਤੁਰ ਪੈਂਦੇ ਹਨ |

ਅਨਜਾਣੀ ਅਤੇ ਉਸਦਾ ਪਰਿਵਾਰ ਅਗਲੇ ਦਿਨ ਕਿਸੇ ਨੇੜੇ ਦੇ ਪਿੰਡ ‘ਚ ਰੁਕ ਜਾਂਦੇ | ਅਨਜਾਣੀ ਦੀ ਚਚੇਰੀ ਭੈਣ ਵੀ ਗਰਭਵਤੀ ਸੀ, ਜਿਥੇ ਉਹ ਸਵੇਰ ਦੇ ਲਗਭਗ 10 ਵਜੇ ਇਕ ਬੱਚੀ ਨੂੰ ਜਨਮ ਦਿੰਦੀ ਹੈ | ਉਸਨੇ ਬਿਨਾਂ ਡਾਕਰਤੀ ਸਹਾਇਤਾ ਦੇ ਤਕਲੀਫ ਝੱਲ ਕੇ ਬੱਚੀ ਨੂੰ ਜਨਮ ਦਿੱਤਾ |

ਦੋ ਦਿਨ ਬਾਅਦ ਅਨਜਾਣੀ ਦਾ ਪਰਿਵਾਰ ਪਿੰਡ ਛੱਪਰਵਾੜ ਪਹੁੰਚਦਾ ਹੈ | ਇਸ ਦੌਰਾਨ ਜਦੋ ਉਹ ਦੋ ਛੋਟੀ ਪਹਾੜੀਆਂ ਦੇ ਵਿਚਕਾਰ ਗੁਜ਼ਰ ਰਹੇ ਹੁੰਦੇ ਹਨ ਤਾਂ ਦੋ ਵਾਹਨ ਜਿਨ੍ਹਾਂ ‘ਚ 30 ਤੋਂ 40 ਵਿਅਕਤੀ ਸਵਾਰ ਸਨ, ਉਨ੍ਹਾਂ ਦੇ ਸਾਹਮਣੇ ਆ ਰੁਕਦੇ ਹਨ | ਇਨ੍ਹਾਂ ‘ਚ ਕੁਝ ਜਣੇ ਅਨਜਾਣੀ ਦੇ ਪਿੰਡ ਦੇ ਹੀ ਸਨ | ਉਹ ਸਾਰੇ ਦੂਸਰੇ ਭਾਈਚਾਰੇ ਦੇ ਸਨ | ਉਨ੍ਹ ਦੇ ਹੱਥਾਂ ‘ਚ ਡੰਡੇ, ਭਾਲੇ ਅਤੇ ਤੇਜ਼ਧਾਰ ਹਥਿਆਰ ਸਨ |

ਇਸ ਭੀੜ ‘ਚੋਂ ਇੱਕ ਇੱਕ ਜਣਾ ਤਲਵਾਰ ਲੈ ਕੇ ਸਾਹਮਣੇ ਆਉਂਦਾ ਹੈ | ਜਿਸ ਨੂੰ ਅਨਜਾਣੀ ਬਚਪਨ ਤੋਂ ਹੀ ਚਾਚਾ ਕਹਿ ਦੇ ਬੁਲਾਉਂਦੀ ਸੀ | ਉਸਦਾ ਘਰ ਅਨਜਾਣੀ ਦੇ ਘਰ ਕੋਲ ਹੀ ਸੀ | ਪਰ ਅੱਜ ਉਹ ਵਿਅਕਤੀ ਅਨਜਾਣੀ ਦੇ ਪਰਿਵਾਰ ਲਈ ਖ਼ਤਰਾ ਸੀ | ਉਸਨੇ ਭੀੜ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਸਭ ਨੂੰ ਖ਼ਤਮ ਕਰ ਦਿੱਤਾ ਜਾਵੇ |

ਉਸ ਭੀੜ ‘ਚੋਂ ਬਹੁਤੇ ਜਣਿਆਂ ਨੂੰ ਅਨਜਾਣੀ ਜਾਣਦੀ ਸੀ, ਉਹ ਅੱਗੇ ਵਧਦੇ ਹਨ | ਭੀੜ ਅਨਜਾਣੀ ਅਤੇ ਉਸਦੇ ਪਰਿਵਾਰ ‘ਤੇ ਹਮਲਾ ਕਰ ਦਿੰਦੇ ਹਨ ਅਤੇ ਅਨਜਾਣੀ ਦੇ ਪਰਿਵਾਰ ਦੇ ਸਾਰੇ ਪੁਰਸ਼ਾਂ ਨੂੰ ਮਾਰ ਦਿੰਦੇ ਹਨ | ਇਸਤੋਂ ਬਾਅਦ ਉਹ ਲੋਕ ਅਨਜਾਣੀ ਅਤੇ ਉਸਦੇ ਪਰਿਵਾਰ ਦੀਆਂ ਬੀਬੀਆਂ ਨਾਲ ਬਲਾਤਕਾਰ ਕਰਦੇ ਹਨ |

ਅਨਜਾਣੀ ਦੀ ਚਚੇਰੀ ਭੈਣ ਜਿਸਨੇ 2 ਦਿਨ ਪਹਿਲਾਂ ਦੀ ਇੱਕ ਬੱਚੀ ਨੂੰ ਜਨਮ ਦਿੱਤਾ ਸੀ ਅਤੇ ਸਹੀ ਢੰਗ ਨਾਲ ਚੱਲ ਵੀ ਨਹੀਂ ਪਾ ਰਹੀ ਸੀ, ਉਸਦਾ ਵੀ ਬਲਾਤਕਾਰ ਕਰ ਦਿੱਤਾ ਗਿਆ ਅਤੇ ਉਸਦੀ ਦਰਦਨਾਕ ਮੌਤ ਹੋ ਜਾਂਦੀ ਹੈ | ਇਸਦੇ ਨਾਲ ਹੀ 2 ਦਿਨ ਪਹਿਲਾਂ ਪੈਦਾ ਹੋਈ ਬੱਚੀ ਵੀ ਨੂੰ ਮਾਰ ਦਿੱਤਾ ਜਾਂਦਾ ਹੈ | ਭਲਾ ਉਸ ਦੀ ਬੱਚੀ ਦਾ ਕੀ ਕਸੂਰ ਸੀ ਜੋ 2 ਦੀ ਪਹਿਲਾਂ ਹੀ ਦੁਨੀਆਂ ‘ਤੇ ਆਈ ਸੀ | ਉਸ ਬੱਚੀ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਦੁਨੀਆਂ ਧਰਮ ਦੇ ਨਾਮ ‘ਤੇ ਸ਼ੈਤਾਨ ਬਣ ਚੁੱਕੀ ਸੀ |

ਅਨਜਾਣੀ ਦੇ ਸਾਹਮਣੇ ਉਸਦੇ ਪਰਿਵਾਰ ਦੀਆਂ ਬੀਬੀਆਂ ਨਾਲ ਬਲਾਤਕਾਰ ਹੁੰਦਾ ਗਿਆ ਅਤੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ | ਅਨਜਾਣੀ ਦੇ ਸਾਹਮਣੇ ਉਸਦੀ 3.5 ਸਾਲ ਦੀ ਬੇਟੀ ਨੂੰ ਵੀ ਮਾਰ ਦਿੱਤਾ ਗਿਆ | ਹੁਣ ਉਨ੍ਹਾਂ ਦਾ ਅਗਲਾ ਸ਼ਿਕਾਰ ਅਨਜਾਣੀ ਸੀ, ਅਨਜਾਣੀ ਨੇ ਆਪਣੀ ਗਰਭਵਤੀ ਹਾਲਤ ਦਾ ਹਵਾਲਾ ਦਿੱਤਾ ਅਤੇ ਉਨ੍ਹਾਂ ਦਰਿੰਦਿਆਂ ਸਾਹਮਣੇ ਆਪਣੀ ਜਾਨ ਦੀ ਭੀਖ ਮੰਗਦੀ ਹੈ | ਪਰ ਉਨ੍ਹਾਂ ਨੇ ਅਨਜਾਣੀ ਦੀ ਇੱਕ ਵੀ ਨਾ ਸੁਣੀ ਅਤੇ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ |

ਉਹ ਸਾਰੇ ਅਨਜਾਣੀ ਅਤੇ ਉਸਦੇ ਪਰਿਵਾਰ ਨੂੰ ਮਾਰ ਕੇ ਚਲੇ ਜਾਂਦੇ ਹਨ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ |
ਕਰੀਬ ਤਿੰਨ ਘੰਟਿਆਂ ਬਾਅਦ ਅਨਜਾਣੀ ਨੂੰ ਹੋਸ਼ ਆਉਣ ਲੱਗਦਾ ਹੈ | ਇਸ ਦੌਰਾਨ ਅਨਜਾਣੀ ਆਪਣੇ ਆਲੇ-ਦੁਆਲੇ ਦੇਖਦੀ ਹੈ | ਉਸਦੇ ਪਰਿਵਾਰ ਦੇ ਸਾਰੇ ਜੀਅ ਇਸ ਦੁਨੀਆ ‘ਚ ਨਹੀਂ ਰਹੇ |
5 ਮਹੀਨਿਆਂ ਦਾ ਬੱਚਾ ਅਨਜਾਣੀ ਦੇ ਪੇਟ ‘ਚ ਸੀ, ਉਹ ਵੀ ਇਸ ਦੁਨੀਆਂ ‘ਚ ਆਉਂਣ ਤੋਂ ਪਹਿਲਾਂ ਹੀ ਜਾ ਚੁੱਕਾ ਸੀ |

ਅਨਜਾਣੀ ਦੀ ਕਹਾਣੀ ਸੁਣ ਕੇ ਹਰ ਇੱਕ ਦੀ ਅੱਖਾਂ ‘ਚ ਹੰਝੂ ਆ ਜਾਂਦੇ ਹਨ | ਜੇਕਰ ਤੁਹਾਡੀ ਵੀ ਅੱਖਾਂ ‘ਚ ਹੰਝੂ ਹਨ ਤਾਂ ਇਹ ਤੁਹਾਡੇ ਨਰਮ ਦਿਲ ਅਤੇ ਇਨਸਾਨੀਅਤ ਦੀ ਭਾਵਨਾ ਨੂੰ ਦਰਸ਼ਾਉਂਦੇ ਹਨ | ਤੁਹਾਨੂੰ ਅਨਜਾਣੀ ਲਈ ਹਮਦਰਦੀ ਹੈ ਕਿਉਂਕਿ ਤੁਸੀਂ ਅਨਜਾਣੀ ਨੂੰ ਇਕ ਇਨਸਾਨ ਦੀ ਨਜ਼ਰ ਨਾਲ ਦੇਖਿਆ ਹੈ | ਜੇਕਰ ਇਸ ਘਟਨਾ ‘ਚ ਧਰਮ ਦੇ ਨਜਰੀਏ ਤੋਂ ਦੇਖਿਆ ਜਾਵੇ ਤਾਂ ਇਸਦੇ ਨਤੀਜੇ ਬਦਲ ਜਾਂਦੇ ਹਨ |

ਅਨਜਾਣੀ ਦਾ ਨਾਮ ਬਿਲਕਿਸ ਬਾਨੋ ਹੈ, ਜੋ ਗੁਜਰਾਤ ਦੇ ਦੰਗਿਆਂ ਦਾ ਸ਼ਿਕਾਰ ਹੋਈ | ਉਸਦੇ ਬਲਾਤਕਾਰੀਆਂ ਦੇ ਨਾਂ ਜਸਵੰਤ ਨਾਈ, ਗੋਵਿੰਦ ਨਾਈ, ਸ਼ੈਲੇਸ਼ ਭੱਟ, ਰਾਧੇਸ਼ਿਆਮ ਸ਼ਾਹ, ਬਿਪਿਨਚੰਦਰ ਜੋਸ਼ੀ, ਕੇਸਰਭਾਈ ਵੋਹਾਨਿਆ, ਪ੍ਰਦੀਪ ਮੋਰੜਿਆ ਬਾਕਾ ਭਾਈ ਵੋਹਾਨਿਆ, ਰਾਜੂਭਾਈ ਸੋਨੀ, ਮਿਤੇਸ਼ ਭੱਟ ਅਤੇ ਰਮੇਸ਼ ਚੰਦਾਨਾ ਹਨ |

ਜੇਕਰ ਅਨਜਾਣੀ ਲਈ ਤੁਹਾਡੇ ਅੱਖਾਂ ‘ਚ ਹੰਝੂ ਸਨ, ਪਰ ਬਿਲਕਿਸ ਬਾਨੋ ਲਈ ਤੁਹਾਡੀ ਅੱਖਾਂ ‘ਚ ਹੰਝੂ ਨਹੀਂ ਤਾਂ ਯਕੀਨ ਮੰਨੋ ਕੱਟੜਪੰਥੀਆਂ ਦੁਆਰਾ ਤੁਹਾਡੇ ਦਿਲ ‘ਚ ਨਫ਼ਰਤ ਭਰ ਦਿੱਤੀ ਹੈ | ਤੁਹਾਨੂੰ ਇਨਸਾਨ ਤੋਂ ਸ਼ੈਤਾਨ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ | ਤੁਹਾਨੂੰ ਆਪਣੇ ਆਪ ਨੂੰ ਇਸ ਨਫ਼ਰਤ ਤੋਂ ਬਚਾਉਣਾ ਹੈ ਅਤੇ ਉਨ੍ਹਾਂ ਦਰਿੰਦਿਆਂ ਵਰਗਾ ਬਣਨ ਤੋਂ ਬਚਣਾ ਹੈ |

ਹੋਸ਼ ਵਿੱਚ ਆਉਣ ਤੋਂ ਬਾਅਦ, ਉਸਨੇ ਇੱਕ ਕਬਾਇਲੀ ਔਰਤ ਤੋਂ ਕੱਪੜੇ ਮੰਗੇ ਅਤੇ ਹੋਮ ਗਾਰਡ ਜਵਾਨ ਦੇ ਨਾਲ ਲਿਮਖੇੜਾ ਥਾਣੇ ਗਈ। ਥਾਣੇ ਵਿੱਚ ਮੌਜੂਦ ਹੈੱਡ ਕਾਂਸਟੇਬਲ ਸੋਮਾਭਾਈ ਗੋਰੀ ਨੇ ਸ਼ਿਕਾਇਤ ਠੀਕ ਤਰ੍ਹਾਂ ਨਹੀਂ ਲਿਖੀ। ਚਾਰਜਸ਼ੀਟ ਮੁਤਾਬਕ ਕਾਂਸਟੇਬਲ ਨੇ ਸ਼ਿਕਾਇਤ ਲਿਖਦੇ ਸਮੇਂ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਅਤੇ ਮਾਮਲੇ ਦੀ ਗਲਤ ਕਹਾਣੀ ਪੇਸ਼ ਕੀਤੀ।

ਲਾਸ਼ਾਂ ਦੀਆਂ ਖੋਪੜੀਆਂ ਗਾਇਬ ਸਨ

ਬਿਲਕਿਸ ਦੀ ਡਾਕਟਰੀ ਜਾਂਚ ਉਦੋਂ ਹੀ ਹੋ ਸਕੀ ਜਦੋਂ ਉਹ ਗੋਧਰਾ ਸਥਿਤ ਰਾਹਤ ਕੈਂਪ ਪਹੁੰਚੀ। ਸੀਬੀਆਈ ਨੇ ਆਪਣੀ ਜਾਂਚ ਵਿੱਚ ਦਾਅਵਾ ਕੀਤਾ ਕਿ ਮਾਰੇ ਗਏ ਲੋਕਾਂ ਦੇ ਪੋਸਟਮਾਰਟਮ ਦੀ ਜਾਂਚ ਵਿੱਚ ਵੀ ਦੋਸ਼ੀਆਂ ਨੂੰ ਬਚਾਉਣ ਲਈ ਧਾਂਦਲੀ ਕੀਤੀ ਗਈ ਸੀ। ਜਦੋਂ ਸੀਬੀਆਈ ਅਧਿਕਾਰੀਆਂ ਨੇ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਤਾਂ ਉਨ੍ਹਾਂ ਨੇ ਦੇਖਿਆ ਕਿ ਸਾਰੀਆਂ ਸੱਤ ਲਾਸ਼ਾਂ ਦੀਆਂ ਖੋਪੜੀਆਂ ਗਾਇਬ ਸਨ। ਸੀਬੀਆਈ ਨੇ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਮਾਰੇ ਗਏ ਲੋਕਾਂ ਦੀਆਂ ਖੋਪੜੀਆਂ ਨੂੰ ਨਸ਼ਟ ਕਰ ਦਿੱਤਾ ਗਿਆ ਸੀ ਤਾਂ ਜੋ ਉਨ੍ਹਾਂ ਦੀਆਂ ਲਾਸ਼ਾਂ ਦੀ ਪਛਾਣ ਨਾ ਹੋ ਸਕੇ।

ਸਾਲ 2002 ਵਿੱਚ ਸਬੂਤਾਂ ਦੀ ਘਾਟ ਦੇ ਬਹਾਨੇ ਮਾਮਲੇ ਦੀ ਜਾਂਚ ਰੋਕ ਦਿੱਤੀ ਗਈ ਸੀ। ਫਿਰ ਹੰਗਾਮਾ ਹੋਇਆ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਸੀਬੀਆਈ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਗੁਜਰਾਤ ਵਿੱਚ ਨਿਆਂ ਦੀ ਕੋਈ ਸੰਭਾਵਨਾ ਨਾ ਦੇਖਦਿਆਂ ਸੁਪਰੀਮ ਕੋਰਟ ਨੇ ਕੇਸ ਨੂੰ ਰਾਜ ਤੋਂ ਬਾਹਰ ਕਰ ਦਿੱਤਾ ਅਤੇ ਜਨਵਰੀ 2008 ਵਿੱਚ, ਵਿਸ਼ੇਸ਼ ਸੀਬੀਆਈ ਅਦਾਲਤ ਨੇ ਇਨ੍ਹਾਂ 11 ਜਣਿਆਂ ਨੂੰ ਬਲਾਤਕਾਰ ਅਤੇ ਕਤਲ ਦਾ ਦੋਸ਼ੀ ਪਾਇਆ ਅਤੇ ਸਾਰਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

ਇਸ ਤੋਂ ਬਾਅਦ ਸਾਰੇ ਬਲਾਤਕਾਰੀਆਂ ਨੇ ਆਪਣੇ ਕਾਨੂੰਨੀ ਰਾਹ ਤਲਾਸ਼ਣੇ ਸ਼ੁਰੂ ਕਰ ਦਿੱਤੇ। ਉਸ ਨੇ ਵਿਸ਼ੇਸ਼ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਬੰਬੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਮਈ 2017 ਵਿੱਚ ਰੱਦ ਕਰ ਦਿੱਤਾ ਗਿਆ ਸੀ।

ਪਰ ਇਸ ਦੌਰਾਨ ਗੁਜਰਾਤ ਸਰਕਾਰ ਨੇ ਬਿਲਕਿਸ ਨੂੰ ਮੁਆਵਜ਼ੇ ਦੀ ਰਕਮ ਦੀ ਪੇਸ਼ਕਸ਼ ਕੀਤੀ। ਰਾਜ ਸਰਕਾਰ ਨੇ ਸਮੂਹਿਕ ਬਲਾਤਕਾਰ, ਕਤਲ ਅਤੇ ਨਿਆਂ ਦੀ ਕੀਮਤ 5 ਲੱਖ ਰੁਪਏ ਰੱਖੀ ਸੀ। ਬਿਲਕਿਸ ਨੇ ਇਹ ਮੁਆਵਜ਼ਾ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਉਚਿਤ ਮੁਆਵਜ਼ੇ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ। ਅਪ੍ਰੈਲ 2019 ਵਿੱਚ, ਸੁਪਰੀਮ ਕੋਰਟ ਨੇ ਰਾਜ ਸਰਕਾਰ ਨੂੰ ਬਿਲਕੀਸ ਨੂੰ 50 ਲੱਖ ਰੁਪਏ ਦਾ ਮੁਆਵਜ਼ਾ, ਇੱਕ ਘਰ ਅਤੇ ਨੌਕਰੀ ਦੇਣ ਦਾ ਹੁਕਮ ਦਿੱਤਾ ਸੀ।

ਪਰ ਕੁਝ ਸਾਲਾਂ ਬਾਅਦ ਹੀ ਸਾਰੇ ਦੋਸ਼ੀਆਂ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਇਸ ਮਾਮਲੇ ਦੇ ਦੋਸ਼ੀ ਰਾਧੇਸ਼ਿਆਮ ਸ਼ਾਹ ਨੇ ਮਈ 2022 ‘ਚ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਸੀ ਕਿ ਉਸ ਨੂੰ ਸਜ਼ਾ ‘ਚ ਰਾਹਤ ਦਿੱਤੀ ਜਾਵੇ। ਇਸ ਰਿਆਇਤ ਨੂੰ ਛੋਟ ਕਿਹਾ ਜਾਂਦਾ ਹੈ। ਇਸ ਵਿੱਚ ਦੋਸ਼ ਜਾਂ ਸਜ਼ਾ ਦਾ ਚਰਿੱਤਰ ਨਹੀਂ ਬਦਲਦਾ। ਬੱਸ ਦੀ ਮਿਆਦ ਘੱਟ ਹੋ ਜਾਂਦੀ ਹੈ। ਇਸ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਸਜ਼ਾ ‘ਚ ਢਿੱਲ ਦੇਣ ਦੀ ਪਟੀਸ਼ਨ ‘ਤੇ ਉਸ ਰਾਜ ਦੀਆਂ ਨੀਤੀਆਂ ਦੇ ਮੁਤਾਬਕ ਵਿਚਾਰ ਕੀਤਾ ਜਾ ਸਕਦਾ ਹੈ, ਜਿੱਥੇ ਅਪਰਾਧ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੁਜਰਾਤ ਸਰਕਾਰ ਨੂੰ ਕਮੇਟੀ ਮੁਆਫ਼ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਚੇਤੇ ਰਹੇ ਕਿ ਇਹ ਹੁਕਮ ਸਿਰਫ਼ ਵਿਚਾਰ ਕਰਨ ਤੱਕ ਸੀਮਤ ਸੀ, execution ‘ਤੇ ਕੋਈ ਸਪੱਸ਼ਟ ਗੱਲ ਨਹੀਂ ਆਖੀ ਸੀ।

ਸੁਪਰੀਮ ਕੋਰਟ ਦੇ ਇਸ ਹੁਕਮ ਨੂੰ ਢਾਲ ਬਣਾਉਂਦੇ ਹੋਏ ਗੁਜਰਾਤ ਸਰਕਾਰ ਨੇ 9 ਜਣਿਆਂ ਦੀ ਕਮੇਟੀ ਬਣਾਈ, ਜਿਸ ‘ਚੋਂ 5 ਭਾਜਪਾ ਆਗੂ ਸਨ।

ਵੇਖੋ ਕਮੇਟੀ ਦਾ ਵੇਰਵਾ-

> ਪੰਚਮਹਲ ਦਾ ਪੁਲਿਸ ਸੁਪਰੀਡੈਂਟ
> ਗੋਧਰਾ ਜੇਲ੍ਹ ਦੇ ਸੁਪਰਡੈਂਟ
> ਪੰਚਮਹਲ ਦੇ ਜ਼ਿਲ੍ਹਾ ਭਲਾਈ ਅਫ਼ਸਰ
> ਗੋਧਰਾ ਸੈਸ਼ਨ ਜੱਜ
> ਗੋਧਰਾ ਤੋਂ ਭਾਜਪਾ ਵਿਧਾਇਕ ਸੀਕੇ ਰਾਉਲਜੀ
> ਕਲੋਲ ਤੋਂ ਭਾਜਪਾ ਵਿਧਾਇਕ ਸੁਮਨਬੇਨ ਚੌਹਾਨ
> ਭਾਜਪਾ ਦੇ ਗੁਜਰਾਤ ਕਾਰਜਕਾਰਨੀ ਮੈਂਬਰ ਪਵਨ ਸੋਨੀ
> ਗੋਧਰਾ ਤਹਿਸੀਲ ਭਾਜਪਾ ਇਕਾਈ ਦੇ ਪ੍ਰਧਾਨ ਸਰਦਾਰਾ ਸਿੰਘ ਬਾਰੀਆ ਪਟੇਲ
> ਵਿਨੀਤਾਬੇਨ ਲੇਲੇ, ਗੋਧਰਾ ਵਿੱਚ ਭਾਜਪਾ ਮਹਿਲਾ ਇਕਾਈ ਦੀ ਉਪ ਪ੍ਰਧਾਨ।

ਇਸ ਕਮੇਟੀ ਨੇ 14 ਅਗਸਤ ਨੂੰ ਫੈਸਲਾ ਲਿਆ ਕਿ ਸਾਰੇ 11 ਬਲਾਤਕਾਰੀਆਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਜਾਵੇਗਾ। ਤੁਸੀਂ ਜਾਣਨਾ ਚਾਹੋਗੇ ਕਿ ਕਿਹੜੇ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਸੀ। ਗੁਜਰਾਤ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਰਾਜ ਕੁਮਾਰ ਨੇ ਉਦੋਂ ਦਿ ਇੰਡੀਅਨ ਐਕਸਪ੍ਰੈਸ ਨੂੰ ਕਿਹਾ ਸੀ, “ਮੁਆਫੀ ਦੇਣ ਵੇਲੇ, 14 ਸਾਲ ਦੀ ਸਜ਼ਾ ਪੂਰੀ ਕਰਨ, ਉਮਰ, ਅਪਰਾਧ ਦੀ ਪ੍ਰਕਿਰਤੀ, ਜੇਲ੍ਹ ਵਿੱਚ ਵਿਵਹਾਰ ਵਰਗੇ ਕਾਰਕਾਂ ਨੂੰ ਵਿਚਾਰਿਆ ਗਿਆ ਸੀ।”

Scroll to Top