Pravati Parida

Pravati Parida: ਪ੍ਰਵਾਤੀ ਪਰੀਦਾ ਉੜੀਸਾ ਦੀ ਪਹਿਲੀ ਬੀਬੀ ਉੱਪ ਮੁੱਖ ਮੰਤਰੀ ਬਣੀ

ਚੰਡੀਗੜ੍ਹ, 12 ਜੂਨ 2024: ਮੋਹਨ ਮਾਝੀ (Mohan Majhi) ਉੜੀਸਾ ਦੇ ਨਵੇਂ ਮੁੱਖ ਮੰਤਰੀ ਬਣੇ ਹਨ। ਉਨ੍ਹਾਂ ਦੇ ਨਾਲ ਦੋ ਉਪ ਮੁੱਖ ਮੰਤਰੀਆਂ ਨੇ ਵੀ ਸਹੁੰ ਚੁੱਕੀ ਹੈ। ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਹੋਏ।ਪਹਿਲੀ ਵਾਰ ਵਿਧਾਇਕ ਬਣੇ ਪ੍ਰਵਾਤੀ ਪਰੀਦਾ (Pravati Parida) ਅਤੇ ਛੇ ਵਾਰ ਵਿਧਾਇਕ ਰਹੇ ਕੇਵੀ ਸਿੰਘ ਦੇਵ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਲਈ ਚੁਣਿਆ ਗਿਆ ਹੈ।

ਇਸ ਦੇ ਨਾਲ ਪ੍ਰਵਾਤੀ ਪਰੀਦਾ ਉੜੀਸਾ ਦੀ ਪਹਿਲੀ ਬੀਬੀ ਉਪ ਮੁੱਖ ਮੰਤਰੀ ਬਣੀ ਹੈ। ਅਜਿਹੇ ‘ਚ
ਉੜੀਸਾ ਦੀ ਪਹਿਲੀ ਬੀਬੀ ਉਪ ਮੁੱਖ ਮੰਤਰੀ ਪ੍ਰਵਾਤੀ ਪਰੀਦਾ ਪੁਰੀ ਦੀ ਨੀਮਾਪਾਰਾ ਸੀਟ ਤੋਂ ਜਿੱਤ ਕੇ ਪਹਿਲੀ ਵਾਰ ਵਿਧਾਨ ਸਭਾ ਪਹੁੰਚੀ ਹੈ। ਉਨ੍ਹਾਂ ਨੇ 95,430 ਵੋਟਾਂ ਹਾਸਲ ਕਰਕੇ ਵਿਧਾਨ ਸਭਾ ਚੋਣਾਂ ਜਿੱਤੀਆਂ। ਉਨ੍ਹਾਂ ਬੀਜੇਡੀ ਦੇ ਦਿਲੀਪ ਕੁਮਾਰ ਨਾਇਕ ਨੂੰ 4,588 ਵੋਟਾਂ ਦੇ ਫਰਕ ਨਾਲ ਹਰਾਇਆ। ਇਸ ਤੋਂ ਪਹਿਲਾਂ ਉਹ ਉੜੀਸਾ ਵਿੱਚ ਭਾਜਪਾ ਦੀ ਮਹਿਲਾ ਵਿੰਗ ਦੀ ਪ੍ਰਧਾਨ ਰਹਿ ਚੁੱਕੀ ਹੈ।

ਪਹਿਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਦਰਜ ਕਰਕੇ ਉਨ੍ਹਾਂ ਨੇ ਸਿੱਧੇ ਤੌਰ ’ਤੇ ਉਪ ਮੁੱਖ ਮੰਤਰੀ ਦਾ ਅਹੁਦਾ ਹਾਸਲ ਕੀਤਾ। 57 ਸਾਲਾ ਪ੍ਰਵਾਤੀ ਪਰੀਦਾ ਦੀ ਪਛਾਣ ਸਮਾਜ ਸੇਵੀ ਵਜੋਂ ਹੋਈ ਹੈ। ਜਿਕਰਯੋਗ ਇਹ ਕਿ ਪ੍ਰਵਾਤੀ ਪਰੀਦਾ ਦੇ ਪਤੀ ਸਰਕਾਰੀ ਅਧਿਕਾਰੀ ਸਨ, ਜੋ ਕੁਝ ਸਾਲ ਪਹਿਲਾਂ ਸੇਵਾਮੁਕਤ ਹੋਏ ਸਨ।

ਵਾਤੀ ਪਰੀਦਾ (Pravati Parida) ਦੀ ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਉੜੀਸਾ ਦੇ ਨਵੇਂ ਉਪ ਮੁੱਖ ਮੰਤਰੀ ਪੋਸਟ ਗ੍ਰੈਜੂਏਟ ਹਨ। ਉਨ੍ਹਾਂ ਨੇ ਸਾਲ 2005 ਵਿੱਚ ਉਤਕਲ ਯੂਨੀਵਰਸਿਟੀ ਤੋਂ ਐਮ.ਏ (ਪਬਲਿਕ ਐਡਮਿਨਿਸਟ੍ਰੇਸ਼ਨ), ਉਸੇ ਸਾਲ 2005 ਵਿੱਚ ਇਗਨੂੰ ਤੋਂ ਸੀ.ਡਬਲਯੂ.ਈ.ਡੀ ਕੀਤੀ। ਉਨ੍ਹਾਂ ਨੇ 1995 ਵਿੱਚ ਉਤਕਲ ਯੂਨੀਵਰਸਿਟੀ ਤੋਂ ਐਲ.ਐਲ.ਬੀ. ਕੀਤੀ ਅਤੇ ਕੁਝ ਸਮਾਂ ਉੜੀਸਾ ਹਾਈ ਕੋਰਟ ਵਿੱਚ ਵਕੀਲ ਵਜੋਂ ਵੀ ਕੰਮ ਕੀਤਾ ਹੈ।

Scroll to Top