ਚੰਡੀਗੜ੍ਹ, 12 ਜੂਨ 2024: ਹਰਿਆਣਾ ਦੇ ਉਦਯੋਗ ਅਤੇ ਵਪਾਰ ਅਤੇ ਕਿਰਤ ਮੰਤਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਮਜਦੂਰਾਂ ਨੂੰ ਸਿਲਿਕੋਸਿਸ ਵਰਗੀ ਖਤਰਨਾਕ ਬੀਮਾਰੀ ਤੋਂ ਬਚਾਉਣ ਲਈ ਛੇਤੀ ਹੀ 44 ਮੋਬਾਇਲ ਡਿਸਪੈਂਸਰੀ ਵੈਨ (Mobile dispensary vans) ਸ਼ੁਰੂ ਕੀਤੀਆਂ ਜਾਣਗੀਆਂ।
ਇਹ ਵੈਨ ਖਨਨ, ਨਿਰਮਾਣ ਸਥਾਨਾਂ ਜਾਂ ਜਿੱਥੇ ਵੀ ਸਿਲਿਕੋਸਿਸ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ, ਉਨ੍ਹਾਂ ਸਥਾਨਾਂ ‘ਤੇ ਜਾ ਕੇ ਮਜਦੂਰਾਂ ਦੇ ਸਿਹਤ ਦੀ ਜਾਂਚ ਕਰੇਗੀ, ਤਾਂ ਜੋ ਇਸ ਬੀਮਾਰੀ ਦਾ ਪਹਿਲੇ ਪੜਾਅ ਵਿਚ ਹੀ ਪਤਾ ਲੱਗ ਸਕਣ ਅਤੇ ਉਨ੍ਹਾਂ ਨੂੰ ਸਹੀ ਇਲਾਜ ਮਹੁਇਆ ਕਰਵਾਇਆ ਜਾ ਸਕੇ। ਇਸ ਦੇ ਲਈ ਸ਼ੁਰੂਆਤੀ ਪ੍ਰਕ੍ਰਿਆ ਪੂਰੀ ਕੀਤੀ ਜਾ ਚੁੱਕੀ ਹੈ ਛੇਤੀ ਹੀ ਇੰਨ੍ਹਾਂ ਵੈਨਾਂ (Mobile dispensary vans) ਨੂੰ ਹਰੀ ਝੰਡੀ ਦਿਖਾਈ ਜਾਵੇਗੀ।
ਮੂਲਚੰਦ ਸ਼ਰਮਾ ਅੱਜ ਇੱਥੇ ਕਿਰਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਬੈਠਕ ਕਰ ਵਿਭਾਗ ਵੱਲੋਂ ਚਲਾਈ ਜਾ ਰਹੀ ਯੋਜਨਾਵਾਂ ਦੀ ਸਮੀਖਿਆ ਕਰ ਰਹੇ ਸਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇੰਡਸਟਰਿਅਲ ਸੇਫਟੀ ਅਤੇ ਹੈਲਥ ਵਿੰਗ ਨੂੰ ਮਜਬੂਤ ਕਰਨ ਅਤੇ ਫੈਕਟਰੀਆਂ ਵਿਚ ਜਾ ਕੇ ਮਜਦੂਰਾਂ ਦੇ ਸਿਹਤ ਜਾਂਚ ਦੇ ਨਾਲ-ਨਾਲ ਕੰਮਾਂ ਅਨੁਸਾਰ ਵਾਤਾਵਰਣ ਦੀ ਵੀ ਜਾਂਚ ਕਰਨ। ਜਿਨ੍ਹਾਂ ਫੈਕਟਰੀਆਂ ਵਿਚ ਮਜਦੂਰਾਂ ਨੂੰ ਸਹੀ ਮਾਹੌਲ ਨਹੀਂ ਮਿਲ ਰਿਹਾ, ਉਨ੍ਹਾਂ ‘ਤੇ ਨਿਯਮ ਅਨੁਸਾਰ ਕਾਰਵਾਈ ਕੀਤੀ ਜਾਵੇ।
ਬੈਠਕ ਵਿਚ ਜਾਣਕਾਰੀ ਦਿੱਤੀ ਗਈ ਕਿ ਸਾਲ 2009 ਤੋਂ 2014 ਤੱਕ ਹਰਿਆਣਾ ਭਵਨ ਅਤੇ ਹੋਰ ਬਿਲਡਿੰਗ ਵਰਕਰਸ ਭਲਾਈ ਬੋਰਡ ਦੇ ਰਜਿਸਟਰਡ ਮਜ਼ਦੂਰਾਂ ਨੂੰ ਸਿਰਫ 26.24 ਕਰੋੜ ਰੁਪਏ ਦਾ ਹੀ ਲਾਭ ਦਿੱਤਾ ਗਿਆ। ਜਦੋਂ ਕਿ ਸਾਲ 2014 ਵਿਚ 2019 ਤੱਕ 526 ਕਰੋੜ ਰੁਪਏ ਅਤੇ ਸਾਲ 2019 ਤੋਂ 2024 ਤੱਕ 1232.19 ਕਰੋੜ ਰੁਪਏ ਦਾ ਲਾਭ ਦਿੱਤਾ ਗਿਆ ਹੈ। ਉੱਥੇ ਹੀ ਸਾਲ 2009 ਤੋਂ 2014 ਤਕ ਮਜ਼ਦੂਰ ਭਲਾਈ ਬੋਰਡ ਦੇ ਰਜਿਸਟਰਡ ਮਜ਼ਦੂਰਾਂ ਨੂੰ ਸਿਰਫ 64.19 ਕਰੋੜ ਰੁਪਏ ਦਾ ਹੀ ਲਾਭ ਦਿੱਤਾ ਗਿਆ। ਜਦੋਂ ਕਿ ਸਾਲ 2014 ਤੋਂ 2019 ਤੱਕ 160.22 ਕਰੋੜ ਰੁਪਏ ਅਤੇ ਸਾਲ 2019 ਤੋਂ 2024 ਤਕ 401 ਕਰੋੜ ਰੁਪਏ ਦਾ ਲਾਭ ਦਿੱਤਾ ਗਿਆ ਹੈ। ਇਸ ਤਰ੍ਹਾ ਕੁੱਲ ਮਿਲਾ ਕੇ ਪਿਛਲੇ 10 ਸਾਲਾਂ ਵਿਚ ਮਜ਼ਦੂਰਾਂ ਨੂੰ 2319 ਕਰੋੜ ਰੁਪਏ ਦਾ ਲਾਭ ਦਿੱਤਾ ਜਾ ਚੁੱਕਾ ਹੈ।
ਬੈਠਕ ਵਿਚ ਜਾਣਕਾਰੀ ਦਿੱਤੀ ਗਈ ਕਿ ਮੌਜੂਦਾ ਵਿਚ ਹਰਿਆਣਾ ਵਿਚ ਈਐਸਆਈ ਦੇ 4 ਸੂਬਾ ਹਸਪਤਾਲ, ਜਗਾਧਰੀ, ਸੈਥਟਰ-8 ਫਰੀਦਾਬਾਦ ਅਤੇ ਪਾਣੀਪਤ ਵਿਚ ਸੰਚਾਲਿਤ ਹਨ। ਇਸ ਤੋਂ ਇਲਾਵਾ, ਗੁਰੂਗ੍ਰਾਮ, ਮਾਨੇਸਰ ਅਤੇ ਫਰੀਦਾਬਾਦ ਵਿਚ ਈਐਸਆਈ ਨਿਗਮ ਹਸਪਤਾਲ (ਕੇਂਦਰ ਸਰਕਾਰ) ਵੀ ਚੱਲ ਰਹੇ ਹਨ। ਇੰਨ੍ਹਾਂ ਹੀ ਨਹੀਂ, ਸੂਬੇ ਵਿਚ ਈਐਸਆਈ ਦੀ 86 ਡਿਸਪੇਂਸਰੀਆਂ ਰਾਹੀਂ ਮਜ਼ਦੂਰਾਂ ਨੂੰ ਸਿਹਤ ਦੇਖਭਾਲ ਸਹੂਲਤਾਂ ਉਪਲਬੱਧ ਕਰਵਾਈਆਂ ਜਾ ਰਹੀਆਂ ਹੈ।
ਇੰਨ੍ਹਾਂ ਇਲਾਵਾ, ਬਹਾਦੁਰਗੜ੍ਹ, ਝੱਜਰ ਵਿਚ 100 ਬਿਸਤਰਿਆਂ ਵਾਲੇ ਅਤੇ ਬਾਵਲ, ਰਿਵਾੜੀ ਵਿਚ 150 ਬਿਸਤਰਿਆਂ ਵਾਲੇ ਈਐਸਆਈ ਹਸਪਤਾਲ ਨਿਰਮਾਣਧੀਨ ਹਨ। ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ 72 ਐਂਬੂਲਸ ਅਤੇ 5 ਏਡਵਾਂਸ ਲਾਇਫ ਸਪੋਟ ਐਂਬੂਲਸ ਵੀ ਛੇਤੀ ਹੀ ਈਐਸਆਈ ਦੀ ਸਿਹਤ ਸੇਵਾਵਾਂ ਵਿਚ ਜੋੜੀ ਜਾਵੇਗੀ | ਬੈਠਕ ਵਿਚ ਕਿਰਤ ਵਿਭਾਗ ਦੇ ਪ੍ਰਧਾਨ ਸਕੱਤਰ ਰਾਜੀਵ ਰਤਨ, ਕਿਰਤ ਕਮਿਸ਼ਨਰ ਹਰਿਆਣਾ ਮਨੀ ਰਾਮ ਸ਼ਰਮਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ।