ਚੰਡੀਗੜ੍ਹ, 10 ਜੂਨ 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ (CM Nayab Singh) ਨੇ ਐਲਾਨ ਕਰਦੇ ਹੋਏ ਕਿਹਾ ਕਿ ਸੂਬੇ ਵਿਚ ਸਥਾਪਿਤ ਸਾਰੇ ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਦੀ ਸਾਰੇ ਧਰਮਸ਼ਾਲਾਵਾਂ ਦੇ ਨਵੀਨੀਕਰਨ ਤੇ ਸੁਧਾਰੀਕਰਨ ਲਈ 100 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣੇ ਕਾਰਜਕਾਲ ਵਿਚ ਸਰਕਾਰੀ ਨੌਕਰੀਆਂ ਵਿਚ ਅਨੁਸੂਚਿਤ ਜਾਤੀ ਦੇ ਬੈਕਲਾਗ ਨੂੰ ਖਤਮ ਕਰਨ ਦਾ ਕੰਮ ਕੀਤਾ ਹੈ ਅਤੇ ਜੇਕਰ ਕਿਤੇ ਕਮੀ ਰਹਿ ਗਈ ਹੈ ਤਾਂ ਛੇਤੀ ਹੀ ਇਸ ਨੂੰ ਪੂਰਾ ਕੀਤਾ ਜਾਵੇਗਾ।
ਮੁੱਖ ਮੰਤਰੀ ਅੱਜ ਇੱਥੇ ਉਨ੍ਹਾਂ ਦਾ ਸਵਾਗਤ ਕਰਨ ਆਏ ਅਨੁਸੂਚਿਤ ਜਾਤੀ ਸਮਾਜ ਦੇ ਵੱਖ-ਵੱਖ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਜਿਵੇਂ ਹੀ ਅਨੁਸੂਚਿਤ ਜਾਤੀ ਸਮਾਜ ਦੇ ਲੋਕਾਂ ਨੇ ਪੱਗ ਪਹਿਨਣਾ ਕੇ ਮੁੱਖ ਮੰਤਰੀ ਦਾ ਸਵਾਗਤ ਕੀਤਾ, ਜਿੰਦਾਬਾਦ ਦੇ ਨਾਰਿਆਂ ਨਾਲ ਪੂਰਾ ਪੰਡਾਲ ਗੂੰਜ ਉੱਠਿਆ।
ਨਾਇਬ ਸਿੰਘ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਜੇਕਰ ਕੋਈ ਮੁਸ਼ਕਿਲ ਜਾਂ ਪਰੇਸ਼ਾਨੀ ਹੈ ਤਾਂ ਉਹ ਕਿਸੇ ਵੀ ਸਮੇਂ ਸੰਤ ਕਬੀਰ ਕੁਟੀਰ ਵਿਚ ਆ ਕੇ ਆਪਣੀ ਸਮੱਸਿਆ ਦੱਸ ਸਕਦੇ ਹਨ। ਉਨ੍ਹਾਂ ਦੀ ਸਮੱਸਿਆ ਦੇ ਹੱਲ ਲਈ ਤੁਰੰਤ ਪ੍ਰਭਾਵ ਨਾਲ ਕੰਮ ਕੀਤਾ ਜਾਵੇਗਾ। ਕਿਸੇ ਦੇ ਨਾਲ ਕੋਈ ਜ਼ੁਲਮ ਨਹੀਂ ਹੋਣ ਦਿੱਤਾ ਜਾਵੇਗਾ।
ਉਨ੍ਹਾਂ (CM Nayab Singh) ਨੇ ਕਿਹਾ ਕਿ ਭਾਰਤ ਰਤਨ ਡਾ. ਭੀਮਰਾਓ ਅੰਬੇਦਕਰ ਦੀ ਸੋਚ ਗਰੀਬ ਤੋਂ ਗਰੀਬ ਵਿਅਕਤੀ ਨੂੰ ਮਜਬੂਤ ਕਰਨ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਦੀ ਸੀ। ਇਸ ਤਰ੍ਹਾਂ ਮਹਾਤਮਾ ਜਿਯੋਤਿਬਾ ਫੂਲੇ ਨੇ ਆਪਣਾ ਪੂਰਾ ਜੀਵਨ ਗਰੀਬ ਵਿਅਕਤੀ ਦੇ ਉਥਾਨ ਵਿਚ ਲਗਾ ਦਿੱਤਾ। ਜੇਕਰ ਇਹ ਦੋਵੇਂ ਮਹਾਪੁਰਸ਼ਾਂ ਨਾ ਹੁੰਦੇ ਤਾਂ ਗਰੀਬ ਨੂੰ ਉਸ ਦੇ ਅਧਿਕਾਰ ਹੀ ਨਹੀਂ ਮਿਲਦੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਕੁਰੂਕਸ਼ੇਤਰ ਵਿਚ ਗੁਰੂ ਰਵੀਦਾਸ ਜੀ ਦਾ ਧਾਮ ਵਿਕਸਿਤ ਕੀਤਾ ਜਾ ਰਿਹਾ ਹੈ ਜਿੱਥੇ ਉਨ੍ਹਾਂ ਦੀ ਸਿੱਖਿਆਵਾਂ ਦਾ ਪ੍ਰਚਾਰ-ਪ੍ਰਸਾਰ ਹੋਵੇਗਾ ਅਤੇ ਆਉਣ ਵਾਲੀ ਪੀੜੀਆਂ ਨੂੰ ਇਸ ਦਾ ਲਾਭ ਮਿਲ ਸਕੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਸਾਡੀ ਸੱਭਿਆਚਾਰਕ ਵਿਰਾਸਤ ਮਜ਼ਬੂਤੀ ਨਾਲ ਅੱਗੇ ਵਧੀ ਹੈ ਅਤੇ ਦੇਸ਼ ਵਿਚ ਆਖੀਰੀ ਲਾਇਨ ਵਿਚ ਖੜੇ ਵਿਅਕਤੀ ਨੂੰ ਵੀ ਮਜ਼ਬੂਤੀ ਨਾਲ ਅੱਗੇ ਵਧਾਉਣ ਦਾ ਕੰਮ ਕੀਤਾ ਗਿਆ ਹੈ। ਲੋਕ ਸਭਾ ਚੋਣ ਵਿਚ ਕਾਂਗਰਸ ਪਾਰਟੀ ਅਤੇ ਗਠਜੋੜ ਵੱਲੋਂ ਸੰਵਿਧਾਨ ਅਤੇ ਰਾਖਵਾਂ ਨੂੰ ਲੈ ਕੇ ਗਲਤ ਪ੍ਰਚਾਰ ਕੀਤਾ ਗਿਆ।
ਬਾਬਾ ਭੀਮਰਾਓ ਅੰਬੇਦਕਰ ਨੇ ਪਵਿੱਤਰ ਸੰਵਿਧਾਨ ਭਾਰਤ ਨੁੰ ਦਿੱਤਾ ਅਤੇ ਇਸ ਸੰਵਿਧਾਨ ਦੇ ਅਨੁਰੂਪ ਅੱਜ ਸਾਡਾ ਦੇਸ਼ ਚੱਲ ਰਿਹਾ ਹੈ। ਵਿਰੋਧੀ ਵੱਲੋਂ ਸੰਵਿਧਾਨ ਨੂੰ ਖਤਮ ਕਰਨ ਸਬੰਧੀ ਗਲਤ ਪ੍ਰਚਾਰ ਕਰਦੇ ਹੋਏ ਕਿਹਾ ਗਿਆ ਹੈ ਕਿ ਜੇਕਰ ਨਰਿੰਦਰ ਮੋਦੀ ਫਿਰ ਤੋਂ ਪ੍ਰਧਾਨ ਮੰਤਰੀ ਬਣ ਗਏ ਤਾਂ ਇਹ ਸੰਵਿਧਾਨ ਅਤੇ ਰਾਖਵਾਂ ਨੂੰ ਖਤਮ ਕਰ ਦੇਣਗੇ। ਉਨ੍ਹਾਂ ਨੇ ਕਿਹਾ ਕਿ ਉਹ ਲੋਕ ਪਵਿੱਤਰ ਸੰਵਿਧਾਨ ਨੂੰ ਮੰਚ ‘ਤੇ ਰੱਖ ਕੇ ਗਲਤ ਪ੍ਰਚਾਰ ਕਰਦੇ ਸਨ ਜਿਨ੍ਹਾਂ ਨੇ ਕਦੀ ਸੰਵਿਧਾਨ ਨੂੰ ਸਨਮਾਨ ਹੀ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਵਾਹਰਲਾਲ ਨਹਿਰੂ ਦੇ ਸਮੇਂ ਵਿਚ ਬਾਬਾ ਸਾਹੇਬ ਨੇ ਕਿਹਾ ਸੀ ਕਿ ਧਾਰਾ 370 ਨੂੰ ਸੰਵਿਧਾਨ ਵਿਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ ਹੈ। ਬਾਬਾ ਸਾਹਿਬ ਨੇ ਉਦੋਂ ਧਾਰਾ 370 ਦਾ ਵਿਰੋਧ ਕੀਤਾ ਸੀ। ਕਾਂਗਰਸ ਵੱਲੋਂ ਉਸ ਸਮੇਂ ਸੰਵਿਧਾਨ ਦੇ ਮੂਲ ਭਾਵ ਨਾਲ ਖਿਲਵਾੜ ਕਰਦੇ ਹੋਏ ਧਾਰਾ -370 ਨੁੰ ਸ਼ਾਮਿਲ ਕਰਨਾ ਸਰਾਸਰ ਸੰਵਿਧਾਨ ਦਾ ਅਪਮਾਨ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸੰਵਿਧਾਨ ਅਨੁਸਾਰ ਹੀ ਦੇਸ਼ ਚੱਲਿਆ ਹੈ ਅਤੇ ਅੱਜ ਕੋਈ ਨਹੀਂ ਕਹਿ ਸਕਦਾ ਕਿ ਨਰੇਂਦਰ ਮੋਦੀ ਨੇ ਸੰਵਿਧਾਨ ਦੀ ਗਰਿਮਾ ਨੂੰ ਇਸ ਸਮੇਂ ਵਿਚ ਕਿਸੇ ਵੀ ਪੱਧਰ ‘ਤੇ ਘੱਟ ਹੋਣ ਦਿੱਤਾ। ਇਸ ਦੇ ਬਾਵਜੂਦ ਵੀ ਕਾਂਗਰਸ ਵੱਲੋਂ ਸਿਰਫ ਤੁਹਾਨੂੰ ਗੁੰਮਰਾਹ ਕਰ ਕੇ ਇਸ ਤਰ੍ਹਾ ਦਾ ਮਾਹੌਲ ਚੋਣ ਵਿਚ ਪੈਦਾ ਕੀਤਾ ਗਿਆ। ਮੁੱਖ ਮੰਤਰੀ ਨੇ ਅਨੁਸੂਚਿਤ ਜਾਤੀ ਸਮਾਜ ਦੇ ਪਰਿਵਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤੁਸੀਂ ਸਾਰਿਆਂ ਨੁੰ ਅਜਿਹੀ ਅਫਵਾਹਾਂ ਤੋਂ ਸਮਾਜ ਨੂੰ ਬਚਾਉਣਾ ਹੈ ਅਤੇ ਉਨ੍ਹਾਂ ਨੂੰ ਠੀਕ ਰਸਤਾ ਦਿਖਾਉਣਾ ਹੈ।
ਇਸ ਤੋਂ ਪਹਿਲਾਂ ਰਾਜਸਭਾ ਮੈਂਬਰ ਕ੍ਰਿਸ਼ਨ ਪੰਵਾਰ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਹਾਲ ਹੀ ਵਿਚ ਲੋਕਸਭਾ ਚੋਣ ਵਿਚ ਅਨੁਸੂਚਿਤ ਜਾਤੀ ਸਮਾਜ ਦੇ ਲੋਕਾਂ ਨੁੰ ਗੁੰਮਰਾਹ ਕਰਨ ਦਾ ਕੰਮ ਕਾਂਗਰਸ ਪਾਰਟੀ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੇ ਸਾਰੇ ਸੰਤਾਂ ਮਹਾਪੁਰਸ਼ਾਂ ਅਤੇ ਗੁਰੂਆਂ ਨੂੰ ਸਨਮਾਨ ਦਿੱਤਾ। ਹਰਿਆਣਾ ਸੂਬੇ ਵਿਚ ਸੰਤ ਅਤੇ ਮਹਾਪੁਰਸ਼ਾਂ ਦੀ ਜੈਯੰਤੀਆਂ ਨੂੰ ਸਰਕਾਰੀ ਤੌਰ ‘ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਨੁਸੂਚਿਤ ਜਾਤੀ ਸਮਾਜ ਨੂੰ ਆਪਣੇ ਹਿੱਤੇਸ਼ੀ ਨੁੰ ਸਮਝਦੇ ਹੋਏ ਕਾਂਗਰਸ ਪਾਰਟੀ ਦੇ ਗਲਤ ਪ੍ਰਚਾਰ ਤੋਂ ਬੱਚਨਾ ਹੈ।
ਸਾਬਕਾ ਐੱਮ.ਪੀ ਅਸ਼ੋਕ ਤੰਵਰ ਨੇ ਕਿਹਾ ਕਿ ਵਿਰੋਧੀ ਵੱਲੋਂ ਹਾਲ ਹੀ ਵਿਚ ਲੋਕ ਸਭਾ ਚੋਣ ਵਿਚ ਦੇਸ਼ ਨੂੰ ਗੁੰਮਰਾਹ ਕਰਨ ਦੀ ਕੌਸ਼ਿਸ਼ ਕੀਤੀ ਗਈ ਜਿਸ ਵਿਚ ਉਨ੍ਹਾਂ ਨੂੰ ਕੁੱਝ ਹੱਦ ਤਕ ਕਾਮਯਾਬੀ ਵੀ ਮਿਲੀ। ਕਾਂਗਰਸ ਪਾਰਟੀ ਨੇ ਹਮੇਸ਼ਾ ਸਿਰਫ ਝੂਠ ਦੀ ਰਾਜਨੀਤੀ ਦਾ ਸਹਾਰਾ ਲਿਆ ਹੈ ਚਾਹੇ ਉਹ ਗਰੀਬੀ ਹਟਾਉਣ ਦਾ ਨਾਰਾ ਹੋਵੇ ਜਾਂ ਕੋਈ ਹੋਰ ਗੱਲ ਹੋਵੇ।
ਲੋਕ ਸਭਾ ਚੋਣ ਵਿਚ ਇਕ ਨਾਰਾ ਚਲਿਆ ਕਿ ਜੇਕਰ ਭਾਰਤੀ ਜਨਤਾ ਪਾਰਟੀ ਫਿਰ ਤੋਂ ਸੱਤਾ ਵਿਚ ਆ ਗਈ ਤਾਂ ਉਹ ਸੰਵਿਧਾਨ ਅਤੇ ਰਾਖਵਾਂ ਨੂੰ ਬਦਲ ਦੇਵੇਗੀ ਅਤੇ ਦੇਸ਼ ਖਤਮ ਹੋ ਜਾਵੇਗਾ । ਉਨ੍ਹਾਂ ਨੇ ਕਿਹਾ ਕਿ ਅੱਜ ਜੋ ਸਰਕਾਰੀ ਨੌਕਰੀਆਂ ਵਿਚ ਬੈਕਲਾਗ ਦੀ ਸਮੱਸਿਆ ਹੈ ਉਹ ਕਾਂਗਰਸ ਦੀ ਹੀ ਦੇਣ ਹੈ। ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਅਨੁਸੂਚਿਤ ਜਾਤੀ ਨਾਲ ਸਬੰਧਿਤ ਸਮਾਜ ਕਾਂਗਰਸ ਦੇ ਗਲਤ ਪ੍ਰਚਾਰ ਤੋਂ ਗੁੰਮਰਾਹ ਨਾ ਹੋਣ, ਤੁਹਾਡੇ ਅਧਿਕਾਰ ਪੂਰੀ ਤਰ੍ਹਾ ਨਾਲ ਸੁਰੱਖਿਅਤ ਹਨ ਅਤੇ ਅੱਗੇ ਵੀ ਰਹਿਣਗੇ।




