Kangana Ranaut

ਚੰਡੀਗੜ੍ਹ ਏਅਰਪੋਰਟ ‘ਤੇ ਕੰਗਨਾ ਰਣੌਤ ਦੇ CISF ਬੀਬੀ ਵੱਲੋਂ ਥੱਪੜ ਮਾਰਨ ਦਾ ਦੋਸ਼

ਚੰਡੀਗੜ੍ਹ, 06 ਜੂਨ 2024: ਅਦਾਕਾਰਾ ਕੰਗਨਾ ਰਣੌਤ (Kangana Ranaut) ਨੇ ਚੰਡੀਗੜ੍ਹ ਏਅਰਪੋਰਟ ‘ਤੇ ਤਾਇਨਾਤ ਇਕ ਸੀ.ਆਈ.ਐੱਸ.ਐੱਫ ਦੀ ਇੱਕ ਬੀਬੀ ‘ਤੇ ਥੱਪੜ ਮਾਰਨ ਦਾ ਦੋਸ਼ ਲਗਾਇਆ ਹੈ। ਉਕਤ ਸੀ.ਆਈ.ਐੱਸ.ਐੱਫ ਦੀ ਇੱਕ ਬੀਬੀ ਦਾ ਨਾਂ ਕੁਲਵਿੰਦਰ ਕੌਰ ਦੱਸਿਆ ਜਾ ਰਿਹਾ ਹੈ।

ਕੰਗਨਾ ਰਣੌਤ ਚੋਣਾਂ ਜਿੱਤਣ ਤੋਂ ਬਾਅਦ ਭਾਜਪਾ ਦੀ ਬੈਠਕ ਵਿੱਚ ਸ਼ਾਮਲ ਹੋਣ ਲਈ ਵਿਸਤਾਰਾ ਏਅਰਲਾਈਨਜ਼ ਦੀ ਫਲਾਈਟ UK707 ਰਾਹੀਂ ਦਿੱਲੀ ਲਈ ਰਵਾਨਾ ਹੋ ਰਹੀ ਸੀ, ਜਦੋਂ ਸੁਰੱਖਿਆ ਜਾਂਚ ਦੌਰਾਨ ਉਨ੍ਹਾਂ ਦੀ ਇੱਕ ਕੁਲਵਿੰਦਰ ਕੌਰ ਨਾਲ ਬਹਿਸ ਹੋ ਗਈ। ਕੰਗਨਾ ਨੇ ਇਸ ਮਾਮਲੇ ਦੀ ਸ਼ਿਕਾਇਤ ਕਰਦੇ ਹੋਏ ਉਨ੍ਹਾਂ ਨੂੰ ਨੌਕਰੀ ਤੋਂ ਹਟਾਉਣ ਅਤੇ ਉਸਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਸੂਤਰਾਂ ਮੁਤਾਬਕ ਜਦੋਂ ਕੰਗਨਾ ਰਣੌਤ (Kangana Ranaut) ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੰਡੀਗੜ੍ਹ ਤੋਂ ਮੁੰਬਈ ਜਾ ਰਹੀ ਸੀ ਤਾਂ ਉਸ ਦੀ ਇਕ ਸੀ.ਆਈ.ਐੱਸ.ਐੱਫ ਦੀ ਇੱਕ ਬੀਬੀ ਨਾਲ ਬਹਿਸ ਹੋ ਗਈ। ਇਸ ਮਾਮਲੇ ਵਿੱਚ ਕੰਗਨਾ ਰਨੋਟ ਨੇ ਵੀ ਸ਼ਿਕਾਇਤ ਦਰਜ ਕਰਵਾਈ ਹੈ। ਫਿਲਹਾਲ ਏਅਰਪੋਰਟ ‘ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਕੁਲਵਿੰਦਰ ਨੂੰ ਕਮਾਂਡੈਂਟ ਦੇ ਕਮਰੇ ‘ਚ ਹੀ ਬਿਠਾ ਕੇ ਰੱਖਿਆ ਹੈ ਅਤੇ ਕੰਗਨਾ ਦਿੱਲੀ ਲਈ ਰਵਾਨਾ ਹੋ ਗਈ ਹੈ।

ਇਸ ਦੌਰਾਨ ਕੁਲਵਿੰਦਰ ਕੌਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਕਹਿ ਰਹੀ ਹੈ ਕਿ ‘ਜਦੋਂ ਕੰਗਨਾ ਨੇ ਇਹ ਬਿਆਨ ਦਿੱਤਾ ਸੀ ਕਿ ਬੀਬੀਆਂ 100 ਰੁਪਏ ਲਈ ਧਰਨੇ ‘ਤੇ ਜਾਂਦੀਆਂ ਹਨ, ਉਸ ਸਮੇਂ ਮੇਰੀ ਮਾਂ ਧਰਨੇ ‘ਤੇ ਬੈਠੀ ਸੀ।

Scroll to Top