Sardar ali

ਪੰਜਾਬ ਦੇ ਇਸ ਸੂਫ਼ੀ ਗਾਇਕ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ, ਕਾਰ ਦਾ ਡਰਾਈਵਰ ਜ਼ਖਮੀ

ਚੰਡੀਗੜ੍ਹ, 06 ਜੂਨ 2024: ਦਸੂਹਾ-ਮੁਕੇਰੀਆਂ ਲਾਗੇ ਪੰਜਾਬੀ ਦੇ ਸੂਫ਼ੀ ਗਾਇਕ ਸਰਦਾਰ ਅਲੀ (Sardar Ali) ਦੀ ਐਂਡੇਵਰ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਰਾਹਤ ਦੀ ਗੱਲ ਹੈ ਕਿ ਕਿਸੇ ਤਰ੍ਹਾਂ ਦਾ ਜਾਣੀ ਨੁਕਸਾਨ ਨਹੀਂ ਹੋਇਆ । ਹਾਦਸੇ ‘ਚ ਕਾਰ ਦਾ ਡਰਾਈਵਰ ਜ਼ਖਮੀ ਹੋ ਗਿਆ ਹੈ ਅਤੇ ਜ਼ੇਰੇ ਇਲਾਜ਼ ਹਨ | ਸਰਦਾਰ ਅਲੀ ਨੇ ਦੱਸਿਆ ਕਿ ਸਭ ਠੀਕ ਹੈ | ਉਨ੍ਹਾਂ ਕਿਹਾ ਕਿ ਸ਼ੋਅ ‘ਤੇ ਜਾਂਦੇ ਸਮੇ ਇਹ ਹਾਦਸਾ ਵਾਪਰਿਆ ਹੈ |

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੌਰਾਨ ਗਰਿੱਲ ਵਿੱਚ ਫਸੀ ਕਾਰ ਨੂੰ ਕੱਢਣ ਲਈ ਕਰੇਨ ਅਤੇ ਗੈਸ ਕਟਰ ਮਸ਼ੀਨ ਮੰਗਵਾਈ ਗਈ ਹੈ। ਜਿਸ ਦੀ ਮੱਦਦ ਨਾਲ ਕਾਰ ਨੂੰ ਗਰਿੱਲ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਵਿਦੇਸ਼

Scroll to Top