ਚੰਡੀਗੜ੍ਹ, 06 ਜੂਨ 2024: ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਤੋਂ ਬਾਅਦ ਸ਼ੇਅਰ ਬਾਜ਼ਾਰ (Share Market) ‘ਚ ਲਗਾਤਾਰ ਦੂਜੇ ਦਿਨ ਹਰੇ ਨਿਸ਼ਾਨ ‘ਤੇ ਕਾਰੋਬਾਰ ਸ਼ੁਰੂ ਹੋਇਆ ਹੈ। ਵੀਰਵਾਰ ਨੂੰ ਵੀ ਸ਼ੁਰੂਆਤੀ ਕਾਰੋਬਾਰ ‘ਚ ਸੈਂਸੈਕਸ ਅਤੇ ਨਿਫਟੀ ਵਾਧੇ ਦੇ ਨਾਲ ਕਾਰੋਬਾਰ ਕਰਦੇ ਨਜ਼ਰ ਆ ਰਹੇ ਹਨ। ਹਫਤਾਵਾਰੀ ਸਮਾਪਤੀ ਵਾਲੇ ਦਿਨ, ਸਵੇਰੇ 9.47 ਵਜੇ, ਸੈਂਸੈਕਸ 400.42 (0.53%) ਅੰਕਾਂ ਦੇ ਵਾਧੇ ਨਾਲ 74,744.30 ਦੇ ਪੱਧਰ ‘ਤੇ ਕਾਰੋਬਾਰ ਕਰਦਾ ਦੇਖਿਆ ਗਿਆ, ਜਦੋਂ ਕਿ ਨਿਫਟੀ 122.31 (0.54%) ਅੰਕਾਂ ਦੀ ਤੇਜ਼ੀ ਨਾਲ 22,742.62 ਦੇ ਪੱਧਰ ‘ਤੇ ਦੇਖਿਆ ਗਿਆ। ਸ਼ੁਰੂਆਤੀ ਕਾਰੋਬਾਰ ‘ਚ ਡਾਲਰ ਦੇ ਮੁਕਾਬਲੇ ਰੁਪਿਆ 3 ਪੈਸੇ ਦੇ ਵਾਧੇ ਨਾਲ 83.41 ਰੁਪਏ ‘ਤੇ ਕਾਰੋਬਾਰ ਕਰਦਾ ਦੇਖਿਆ ਗਿਆ।
ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ (Share Market) ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ‘ਚ 696.46 ਅੰਕਾਂ ਦੀ ਛਾਲ ਮਾਰ ਕੇ 75,078.70 ਅੰਕ ‘ਤੇ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 179.15 ਅੰਕਾਂ ਦੇ ਵਾਧੇ ਨਾਲ 22,799.50 ਅੰਕ ‘ਤੇ ਪਹੁੰਚ ਗਿਆ।
ਇਸ ਦੌਰਾਨ, NTPC, SBI ਅਤੇ ਪਾਵਰ ਗਰਿੱਡ ਸ਼ੁਰੂਆਤੀ ਵਪਾਰ ਵਿੱਚ ਸੈਂਸੈਕਸ ਪੈਕ ਵਿੱਚ 2.5% ਤੋਂ 5% ਵੱਧ ਖੁੱਲ੍ਹੇ। ਟੈਕ ਮਹਿੰਦਰਾ, ਟਾਟਾ ਸਟੀਲ, ਵਿਪਰੋ ਅਤੇ ਐਚਸੀਐਲ ਟੈਕ ਵੀ ਵਾਧੇ ਨਾਲ ਖੁੱਲ੍ਹੇ, ਜਦੋਂ ਕਿ ਐਚਯੂਐਲ, ਨੇਸਲੇ ਇੰਡੀਆ, ਸਨ ਫਾਰਮਾ ਅਤੇ ਏਸ਼ੀਅਨ ਪੇਂਟਸ ਘਾਟੇ ਨਾਲ ਖੁੱਲ੍ਹੇ।