Anurag Agarwal

ਹਰਿਆਣਾ ‘ਚ ਗਿਣਤੀ ਏਜੰਟਾਂ ਦੀ ਹੋਵੇਗੀ ਪੁਲਿਸ ਵੈਰੀਫਿਕੇਸ਼ਨ: ਅਨੁਰਾਗ ਅਗਰਵਾਲ

ਚੰਡੀਗੜ੍ਹ, 2 ਜੂਨ 2024: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ  (Anurag Agarwal) ਨੇ ਕਿਹਾ ਕਿ 4 ਜੂਨ ਨੁੰ ਲੋਕ ਸਭਾ ਆਮ ਚੋਣ-2024 ਦੇ ਵੋਟਾਂ ਦੀ ਹੋਣ ਵਾਲੀ ਗਿਣਤੀ ਲਈ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਚੋਣ ਲੜ੍ਹ ਰਹੇ ਉਮੀਦਵਾਰਾਂ ਵੱਲੋਂ ਨਾਮਜ਼ਦ ਗਿਣਤੀ ਏਜੰਟ ਦੀ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਵੇਗੀ।

ਅਗਰਵਾਲ ਨੇ ਇਹ ਨਿਰਦੇਸ਼ ਪਿਛਲੇ ਦਿਨਾਂ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀਆਂ ਦੇ ਨਾਲ ਹੋਈ ਗਿਣਤੀ ਪ੍ਰਬੰਧਾਂ ਨੁੰ ਲੈ ਕੇ ਹੋਈ ਵੀਡੀਓ ਕਾਨਫ੍ਰੈਸਿੰਗ ਦੌਰਾਨ ਦਿੱਤੇ।

ਉਨ੍ਹਾਂ (Anurag Agarwal) ਨੇ ਸਪੱਸ਼ਟ ਕੀਤਾ ਕਿ ਰਾਜ ਵਿਚ ਲੋਕ ਸਭਾ ਦੇ ਚੋਣ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਰਿਕਾਰਡ ਦੀ ਗੱਲ ਹੈ ਕਿ ਇਸ ਵਾਰ ਰਾਜ ਵਿਚ ਕਿਤੇ ਵੀ ਮੁੜ ਚੋਣ ਨਹੀਂ ਕਰਵਾਈ ਗਈ । ਉਨ੍ਹਾਂ ਨੇ ਕਿਹਾ ਕਿ 2004 ਦੇ ਬਾਅਦ ਇਹ ਪਹਿਲਾ ਮੌਕਾ ਸੀ ਕਿ ਕਿਸੇ ਵੀ ਪੋਲਿੰਗ ਬੂਥ ‘ਤੇ ਮੁੜ ਚੋਣ ਕਰਨ ਦੀ ਜ਼ਰੂਰਤ ਨਹੀਂ ਪਈ। ਇਹ ਸਭ ਚੋਣ ਡਿਊਟੀ ‘ਤੇ ਲੱਗੇ ਕਰਮਚਾਰੀਆਂ ਦੇ ਨਿਸ਼ਠਾ ਨਾਲ ਜ਼ਿੰਮੇਵਾਰੀ ਨਿਭਾਉਣ ਤੇ ਵੋਟਰਾਂ ਦੇ ਸਕਾਰਾਤਮਕ ਸਹਿਯੋਗ ਦੇ ਫਲਸਰੂਪ ਹੋਇਆ ਹੈ।

ਉਨ੍ਹਾਂ ਨੇ ਆਸ ਪ੍ਰਗਟਾਈ ਕਿ ਗਿਣਤੀ ਦੇ ਦਿਨ ਵੀ ਸਾਰੇ ਨਾਗਰਿਕਾਂ ਤੇ ਡਿਊਟੀ ‘ਤੇ ਲੱਗੇ ਕਰਮਚਾਰੀਆਂ ਤੇ ਸੁਰੱਖਿਆ ਕਰਮਚਾਰੀਆਂ ਦਾ ਇਸੀ ਤਰ੍ਹਾ ਦਾ ਸਹਿਯੋਗ ਮਿਲੇਗਾ ਅਤੇ ਇਹ ਚੋਣ ਕਮਿਸ਼ਨ ਦੀ ਨਿਰਪੱਖ ਪਾਰਦਰਸ਼ੀ ਢੰਗ ਨਾਲ ਚੋਣ ਕਰਵਾਉਣ ਦੇ ਟੀਚੇ ਨੁੰ ਸਫਲ ਬਣਾਏਗਾ।

ਮੁੱਖ ਚੋਣ ਅਧਿਕਾਰੀ ਨੇ ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆਂ ਨੂੰ ਵੀ ਅਪੀਲ ਕੀਤੀ ਹੈ ਕਿ 4 ਜੂਨ ਨੁੰ ਵੋਟਾਂ ਦੀ ਗਿਣਤੀ ਦੌਰਾਨ ਹਰ ਪਾਸੇ ਦੀ ਜਾਣਕਾਰੀ ਲੋਕਾਂ ਤਕ ਪਹੁੰਚਾਉਣ। ਹਾਲਾਂਕਿ ਚੋਣ ਕਮਿਸ਼ਨ ਨੇ ਵੱਖ ਤੋਂ ਇਕ ਚੋਣ ਨਤੀਜੇ ਹੈਲਪਲਾਈਨ ਐਪ ਵੀ ਜਾਰੀ ਕੀਤਾ ਹੈ ਜਿਸ ‘ਤੇ ਕੋਈ ਵੀ ਨਾਗਰਿਕ ਆਪਣੇ ਮੋਬਾਇਲ ‘ਤੇ ਇਸ ਨੂੰ ਅਪਲੋਡ ਕਰ ਪੂਰੇ ਦੇਸ਼ ਦੇ ਚੋਣ ਨਤੀਜਿਆਂ ਦੀ ਜਾਣਕਾਰੀ ਹਾਸਲ ਕਰ ਸਕਦਾ ਹੈ।

Scroll to Top