INDIA Alliance

ਦਿੱਲੀ ‘ਚ ਇੰਡੀਆ ਗਠਜੋੜ ਦੀ ਬੈਠਕ ਸਮਾਪਤ, ਕਾਂਗਰਸ ਨੇ 295 ਸੀਟਾਂ ਜਿੱਤਣ ਦਾ ਕੀਤਾ ਦਾਅਵਾ

ਚੰਡੀਗੜ੍ਹ, 01 ਜੂਨ, 2024: ਲੋਕ ਸਭਾ ਚੋਣਾਂ 2024 ਦੇ ਆਖਰੀ ਪੜਾਅ ਦੀ ਵੋਟਿੰਗ ਸਮਾਪਤ ਹੋਣ ‘ਚ ਕੁਝ ਸਮਾਂ ਬਾਕੀ ਹੈ | ਇਸ ਦੌਰਾਨ ਨਵੀਂ ਦਿੱਲੀ ‘ਚ ਇੰਡੀਆ ਗਠਜੋੜ (INDIA Alliance) ਦੀ ਅਹਿਮ ਬੈਠਕ ਹੋਈ | ਕਾਂਗਰਸ ਨੇ ਦਾਅਵਾ ਕੀਤਾ ਸੀ ਕਿ ਇੰਡੀਆ ਗਠਜੋੜ ਨੂੰ ਘੱਟੋ-ਘੱਟ 295 ਸੀਟਾਂ ਮਿਲਣਗੀਆਂ। ਇਹ ਐਲਾਨ ਗਠਜੋੜ ਦੀ ਬੈਠਕ ਤੋਂ ਬਾਅਦ ਕੀਤਾ ਗਿਆ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੱਸਿਆ ਕਿ ਬੈਠਕ ਢਾਈ ਘੰਟੇ ਤੋਂ ਵੱਧ ਚੱਲੀ। ਅਸੀਂ ਚੋਣਾਂ ਬਾਰੇ ਚਰਚਾ ਕੀਤੀ।

ਉਨ੍ਹਾਂ ਕਿਹਾ ਕਿ ਅਸੀਂ ਚੋਣਾਂ ਦੌਰਾਨ ਕਮਜ਼ੋਰੀਆਂ ਅਤੇ ਖੂਬੀਆਂ ‘ਤੇ ਚਰਚਾ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇੰਡੀਆ ਗਠਜੋੜ (INDIA Alliance) ਨੂੰ 295 ਅਤੇ ਇਸ ਤੋਂ ਵੱਧ ਸੀਟਾਂ ਮਿਲਣਗੀਆਂ। ਅਸੀਂ ਅੰਦਾਜ਼ਾ ਲਗਾਇਆ ਹੈ ਕਿ ਇਹ ਇਸ ਤੋਂ ਘੱਟ ਨਹੀਂ ਆਵੇਗਾ | ਇਹ ਅੰਕੜਾ ਸਾਡੇ ਸਾਰੇ ਆਗੂਆਂ ਨੂੰ ਪੁੱਛਣ ਤੋਂ ਬਾਅਦ ਮਿਲਿਆ ਹੈ ਅਤੇ ਇਸ ਅੰਕੜੇ ਵਿੱਚ ਕੋਈ ਬਦਲਾਅ ਨਹੀਂ ਹੈ। ਇਸ ਬੈਠਕ ‘ਚ ਪੰਜਾਬ ਤੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਮਮਤਾ ਬੈਨਰਜੀ ਨੇ ਸ਼ਿਰਕਤ ਕੀਤੀ।

Scroll to Top