ਚੰਡੀਗੜ੍ਹ, 01 ਜੂਨ 2024: ਪੰਜਾਬ ਕੈਬਿਨਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ (Chetan Singh Jauramajra) ਨੇ ਆਪਣੀ ਘਰਵਾਲੀ ਨਾਲ ਪਿੰਡ ਜੌੜਾਮਾਜਰਾ ਦੇ ਪੋਲਿੰਗ ਬੂਥ ’ਤੇ ਵੋਟ ਪਾਈ। ਪਟਿਆਲਾ ਲੋਕ ਸਭਾ ਸੀਟ ‘ਤੇ ਮੁੱਖ ਮੁਕਾਬਲਾ ਭਾਜਪਾ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ, ਆਮ ਆਦਮੀ ਪਾਰਟੀ (ਆਪ) ਦੇ ਮੰਤਰੀ ਡਾ: ਬਲਬੀਰ ਸਿੰਘ, ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਡਾ: ਧਰਮਵੀਰ ਗਾਂਧੀ ਅਤੇ ਅਕਾਲੀ ਦਲ ਦੇ ਐਨ.ਕੇ ਸ਼ਰਮਾ ਵਿਚਕਾਰ ਹੈ। ਇਸ ਸੀਟ ਲਈ ਕੁੱਲ 26 ਉਮੀਦਵਾਰ ਮੈਦਾਨ ਵਿੱਚ ਹਨ।
ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇਗੀ। ਇਸ ਸੀਟ ‘ਤੇ ਕੁੱਲ ਵੋਟਰ 18 ਲੱਖ 2 ਹਜ਼ਾਰ 46 ਹਨ। ਇਨ੍ਹਾਂ ਵਿੱਚੋਂ 9 ਲੱਖ 42 ਹਜ਼ਾਰ 205 ਪੁਰਸ਼ ਵੋਟਰ, 8 ਲੱਖ 59 ਹਜ਼ਾਰ 761 ਬੀਬੀ ਵੋਟਰ ਅਤੇ 80 ਟਰਾਂਸਜੈਂਡਰ ਵੋਟਰ ਹਨ।