Water crisis

ਦਿੱਲੀ ‘ਚ ਪਾਣੀ ਸੰਕਟ ਨੂੰ ਲੈ ਕੇ ਭਾਜਪਾ ਆਗੂਆਂ ਵੱਲੋਂ ਦਿੱਲੀ ਸਰਕਾਰ ਖਿਲਾਫ਼ ਨਾਅਰੇਬਾਜ਼ੀ

ਚੰਡੀਗੜ੍ਹ, 31 ਮਈ 2024: ਦਿੱਲੀ ਵਿੱਚ ਪਾਣੀ ਦੇ ਸੰਕਟ (Water crisis) ਨੂੰ ਲੈ ਕੇ ਭਾਜਪਾ ਨੇ ਵਿਧਾਨ ਸਭਾ ਸਥਾਨ ਸ਼ਹੀਦੀ ਪਾਰਕ ਤੋਂ ਦਿੱਲੀ ਸਕੱਤਰੇਤ ਤੱਕ ਦਿੱਲੀ ਸਰਕਾਰ ਖ਼ਿਲਾਫ਼ ਰੋਸ ਮਾਰਚ ਕੱਢਿਆ। ਇਸ ਦੌਰਾਨ ਭਾਜਪਾ ਨੇ ਕੇਜਰੀਵਾਲ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਨਵੀਂ ਦਿੱਲੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਬਾਂਸੁਰੀ ਸਵਰਾਜ ਨੇ ਕਿਹਾ, ‘ਦਿੱਲੀ ਦੇ ਲੋਕ ਅੱਤ ਦੀ ਗਰਮੀ ‘ਚ ਪਾਣੀ ਲਈ ਸੰਘਰਸ਼ ਕਰ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਬਣਾਵਟੀ ਸੰਕਟ ਪੈਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਲ ਬੋਰਡ ਜੋ 2013 ਵਿੱਚ 600 ਕਰੋੜ ਰੁਪਏ ਦੇ ਮੁਨਾਫੇ ਵਿੱਚ ਸੀ ਅਤੇ ਅੱਜ 73 ਹਜ਼ਾਰ ਕਰੋੜ ਰੁਪਏ ਦੇ ਘਾਟੇ ਵਿੱਚ ਹੈ। ਇਹ ਉਹੀ ਸਰਕਾਰ ਹੈ ਜਿਸ ਨੇ ਹਮੇਸ਼ਾ ਮੁਫਤ ਪਾਣੀ ਦਾ ਵਾਅਦਾ ਕੀਤਾ ਅਤੇ ਅੱਜ ਦਿੱਲੀ ਹਰ ਬੂੰਦ (Water crisis) ਨੂੰ ਤਰਸ ਰਹੀ ਹੈ।

Scroll to Top