ਚੰਡੀਗੜ੍ਹ, 30 ਮਈ 2024: ਪ੍ਰਧਾਨ ਮੰਤਰੀ ਮੋਦੀ (PM Modi) ਨੇ ਕਿਹਾ ਕਿ ਹੁਸ਼ਿਆਰਪੁਰ ਵਿੱਚ 2024 ਦੀ ਚੋਣ ਮੁਹਿੰਮ ਦੀ ਇਹ ਮੇਰੀ ਆਖਰੀ ਰੈਲੀ ਹੈ। ਮੈਂ ਆਪਣਾ ਸਿਰ ਝੁਕਾ ਕੇ ਮਾਂ ਚਿੰਤਪੁਰਨੀ, ਮਾਂ ਨੈਣਾ ਦੇਵੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਪ੍ਰਣਾਮ ਕਰਦਾ ਹਾਂ। ਉਨ੍ਹਾਂ ਕਿਹਾ ਇਹ ਮੇਰੇ ਲਈ ਕਿਸੇ ਕਿਸਮ ਦੀ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਹੁਸ਼ਿਆਰਪੁਰ ਵਿੱਚ ਚੋਣ ਪ੍ਰਚਾਰ ਪੂਰਾ ਹੋ ਰਿਹਾ ਹੈ। ਪੀਐੱਮ ਨੇ ਕਿਹਾ ਕਿ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ |
ਪੀਐੱਮ ਮੋਦੀ ਨੇ ਕਿਹਾ ਕਿ ਕਾਂਗਰਸ ਧਰਮ ਦੇ ਆਧਾਰ ‘ਤੇ ਰਾਖਵਾਂਕਰਨ ਦੇ ਕੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। 2024 ਦੀਆਂ ਚੋਣਾਂ ਵਿੱਚ ਮੋਦੀ ਨੇ ਉਨ੍ਹਾਂ ਇਸ ਚਾਲ ਦਾ ਪਰਦਾਫਾਸ਼ ਕਰ ਦਿੱਤਾ ਹੈ। ਕਾਂਗਰਸ ਭ੍ਰਿਸ਼ਟਾਚਾਰੀ ਹੈ ਅਤੇ ਕਾਂਗਰਸ ਨੇ ਭ੍ਰਿਸ਼ਟਾਚਾਰ ਵਿੱਚ ਡਬਲ ਪੀ.ਐਚ.ਡੀ. ਕੀਤੀ ਹੈ | ਹੁਣ ਇੱਕ ਕੱਟੜਪੰਥੀ ਪਾਰਟੀ ਵੀ ਕਾਂਗਰਸ ਵਿੱਚ ਸ਼ਾਮਲ ਹੋ ਗਈ ਹੈ। ਇੱਥੇ ਦੋਵੇਂ ਆਹਮੋ-ਸਾਹਮਣੇ ਲੜਨ ਦਾ ਦਾਅਵਾ ਕਰ ਰਹੇ ਹਨ, ਜਦੋਂ ਕਿ ਦਿੱਲੀ ਵਿੱਚ ਦੋਵੇਂ ਇਕੱਠੇ ਹਨ।
ਉਨ੍ਹਾਂ (PM Modi) ਕਿਹਾ ਕਿ ਰਾਖਵੇਂਕਰਨ ਸਬੰਧੀ ਇੰਡੀਆ ਗਠਜੋੜ ਦੇ ਇਰਾਦੇ ਖ਼ਤਰਨਾਕ ਹਨ। ਉਹ SC, ST ਅਤੇ OBC ਤੋਂ ਰਾਖਵਾਂਕਰਨ ਖੋਹ ਕੇ ਮੁਸਲਮਾਨਾਂ ਨੂੰ ਦੇਣਗੇ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕ ਭਾਜਪਾ ਨੂੰ ਚਾਹੁੰਦੇ ਹਨ |
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਫੌਜ ‘ਤੇ ਹੀ ਰਾਜਨੀਤੀ ਕੀਤੀ ਹੈ । ਉਨ੍ਹਾਂ ਨੇ ਇੰਡੀਆ ਗਠਜੋੜ ਨੂੰ ਚੁਣੌਤੀ ਦਿੱਤੀ ਕਿ ਤੁਸੀਂ ਮੈਨੂੰ ਗਾਲ੍ਹਾਂ ਕੱਢ ਸਕਦੇ ਹੋ, ਪਰ ਮੋਦੀ ਫੌਜ ਦਾ ਅਪਮਾਨ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਮੇਰਾ ਮੂੰਹ ਨਾ ਖੁਲਵਾਓ, ਜੇ ਲੋੜ ਪਈ ਤਾਂ ਮੈਂ ਤੁਹਾਡੀਆਂ ਸੱਤ ਪੀੜ੍ਹੀਆਂ ਦੀ ਪੋਲ ਖੋਲ ਦੇਵਾਂਗਾ | ਉਨ੍ਹਾਂ ਕਿਹਾ 1984 ਦੇ ਸਿੱਖ ਕਤਲੇਆਮ ਵੇਲੇ ਕਾਂਗਰਸ ਨੂੰ ਸੰਵਿਧਾਨ ਦੀ ਯਾਦ ਨਹੀਂ ਆਈ |