Azam Khan

ਸਪਾ ਆਗੂ ਆਜ਼ਮ ਖਾਨ ਡੂੰਗਰਪੁਰ ਬਸਤੀ ਮਾਮਲੇ ‘ਚ ਦੋਸ਼ੀ ਕਰਾਰ, ਕੱਲ੍ਹ ਸੁਣਾਈ ਜਾਵੇਗੀ ਸਜ਼ਾ

ਚੰਡੀਗੜ੍ਹ, 29 ਮਈ 2024: ਉੱਤਰ ਪ੍ਰਦੇਸ਼ ‘ਚ ਰਾਮਪੁਰ ਦੇ ਡੂੰਗਰਪੁਰ ਬਸਤੀ ਮਾਮਲੇ ਦੇ ਇੱਕ ਹੋਰ ਮਾਮਲੇ ਵਿੱਚ ਅਦਾਲਤ ਨੇ ਸਪਾ ਆਗੂ ਆਜ਼ਮ ਖਾਨ (Azam Khan) ਨੂੰ ਇੱਕ ਵਾਰ ਫਿਰ ਝਟਕਾ ਦਿੱਤਾ ਹੈ। ਬੁੱਧਵਾਰ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਆਜ਼ਮ ਖਾਨ ਨੂੰ ਇਸ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ। ਇਸ ਮਾਮਲੇ ‘ਚ ਸਜ਼ਾ ਭਲਕੇ ਦੁਪਹਿਰ ਬਾਅਦ ਸੁਣਾਈ ਜਾਵੇਗੀ।

ਮਿਲੀ ਜਾਣਕਾਰੀ ਮੁਤਾਬਕ 2019 ਵਿੱਚ ਡੂੰਗਰਪੁਰ ਵਿੱਚ ਰਹਿਣ ਵਾਲੇ ਲੋਕਾਂ ਨੇ ਕਲੋਨੀ ਖਾਲੀ ਕਰਨ ਦੇ ਨਾਮ ‘ਤੇ ਲੁੱਟ, ਚੋਰੀ, ਕੁੱਟਮਾਰ ਅਤੇ ਹੋਰ ਦੋਸ਼ਾਂ ਦੇ ਤਹਿਤ ਗੰਜ ਥਾਣੇ ਵਿੱਚ ਸਪਾ ਆਗੂ ਆਜ਼ਮ ਖਾਨ ਦੇ ਖ਼ਿਲਾਫ਼ 12 ਵੱਖ-ਵੱਖ ਕੇਸ ਦਰਜ ਕਰਵਾਏ ਸਨ।

ਇਨ੍ਹਾਂ ਵਿੱਚੋਂ ਤਿੰਨ ਕੇਸਾਂ ਵਿੱਚ ਫੈਸਲਾ ਆਇਆ ਹੈ, ਦੋ ਮਾਮਲਿਆਂ ‘ਚ ਸਪਾ ਆਗੂ ਬਰੀ ਹੋ ਚੁੱਕੇ ਹਨ, ਜਦਕਿ ਇਕ ਮਾਮਲੇ ‘ਚ ਸਪਾ ਆਗੂ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਪਾ ਆਗੂ ਫਿਲਹਾਲ ਸੀਤਾਪੁਰ ਜੇਲ੍ਹ ‘ਚ ਬੰਦ ਹੈ। ਅਦਾਲਤ ਨੇ ਇਸ ਮਾਮਲੇ ‘ਚ ਆਜ਼ਮ ਖਾਨ (Azam Khan) ਅਤੇ ਠੇਕੇਦਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਇਸ ਮਾਮਲੇ ਵਿੱਚ ਆਜ਼ਮ ਖਾਨ ਅਤੇ ਠੇਕੇਦਾਰ ਬਰਕਤ ਅਲੀ ਨੂੰ ਸਜ਼ਾ ਸੁਣਾਏਗੀ।

 

Scroll to Top