ਚੰਡੀਗੜ੍ਹ, 29 ਮਈ 2024: ਉੱਤਰ ਪ੍ਰਦੇਸ਼ ਦੇ ਗੋਂਡਾ ‘ਚ ਕੈਸਰਗੰਜ (Kaisarganj) ਤੋਂ ਭਾਜਪਾ ਉਮੀਦਵਾਰ ਕਰਨ ਭੂਸ਼ਣ ਸਿੰਘ ਦੇ ਕਾਫ਼ਲੇ ਵਿੱਚ ਸ਼ਾਮਲ ਹੋਣ ਜਾ ਰਹੀ ਇੱਕ ਫਾਰਚੂਨਰ ਕਾਰ ਦੀ ਦੋ ਮੋਟਰਸਾਈਕਲ ਸਵਾਰ ਨਾਲ ਟੱਕਰ ਹੋ ਗਈ । ਇਹ ਹਾਦਸਾ ਕਰਨਲਗੰਜ-ਹੁਜ਼ੂਰਪੁਰ ਰੋਡ ‘ਤੇ ਸਥਿਤ ਛਤਈਪੁਰਵਾ ਪਿੰਡ ਨੇੜੇ ਵਾਪਰਿਆ ਹੈ ।
ਇਸ ਹਾਦਸੇ ‘ਚ ਮੋਟਰਸਾਈਕਲ ਸਵਾਰ ਰੇਹਾਨ, ਸ਼ਹਿਜ਼ਾਦ ਅਤੇ ਸੀਤਾਦੇਵੀ ਜ਼ਖ਼ਮੀ ਹੋ ਗਏ। ਤਿੰਨਾਂ ਨੂੰ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਡਾਕਟਰ ਨੇ ਰੇਹਾਨ ਅਤੇ ਸ਼ਹਿਜ਼ਾਦ ਨੂੰ ਮ੍ਰਿਤਕ ਐਲਾਨ ਦਿੱਤਾ। ਸੀਤਾਦੇਵੀ ਨੂੰ ਗੋਂਡਾ (Kaisarganj) ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਮੌਤ ਤੋਂ ਗੁੱਸੇ ‘ਚ ਪਿੰਡ ਵਾਸੀਆਂ ਨੇ ਹਜ਼ੂਰਪੁਰ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਜਿਕਰਯੋਗ ਹੈ ਕਿ ਕਰਨ ਭੂਸ਼ਣ ਸਿੰਘ ਕੈਸਰਗੰਜ ਦੇ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਪੁੱਤਰ ਹਨ
ਚਸ਼ਮਦੀਦਾਂ ਦੇ ਮੁਤਾਬਕ ਕਰਨ ਭੂਸ਼ਣ ਸਿੰਘ ਆਪਣੇ 10-12 ਵਾਹਨਾਂ ਦੇ ਕਾਫ਼ਲੇ ਨਾਲ ਬਹਿਰਾਇਚ ਵੱਲ ਜਾ ਰਿਹਾ ਸੀ। ਉਸ ਦੀਆਂ ਗੱਡੀਆਂ ਦਾ ਕਾਫਲਾ ਅੱਗੇ ਚੱਲ ਪਿਆ ਸੀ। ਐਸਕਾਰਟ ਗੱਡੀ ਪਿੱਛੇ ਰਹਿ ਗਈ, ਜੋ ਕਾਫਲੇ ਵਿੱਚ ਸ਼ਾਮਲ ਹੋਣ ਲਈ ਜਾ ਰਹੀ ਸੀ। ਰਸਤੇ ‘ਚ ਫਾਰਚੂਨਰ ਨੇ ਸੜਕ ਪਾਰ ਕਰ ਰਹੇ ਮੋਟਰਸਾਈਕਲ ਸਵਾਰ ਰੇਹਾਨ ਅਤੇ ਸ਼ਹਿਜ਼ਾਦ ਦੇ ਨਾਲ-ਨਾਲ ਸੀਤਾ ਦੇਵੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨੋਂ ਜ਼ਖਮੀ ਹੋ ਗਏ।