ਚੰਡੀਗੜ੍ਹ, 25 ਮਈ 2024: ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਮੀਰ ਬਾਜ਼ਾਰ ਇਲਾਕੇ ਵਿੱਚ ਪੰਜਾਬ ਤੋਂ ਘੁੰਮਣ ਗਏ ਸੈਲਾਨੀਆਂ ਦੀ ਕਾਰ ਹਾਦਸੇ (Road accident) ਦਾ ਸ਼ਿਕਾਰ ਹੋ ਗਈ। ਇਸ ਘਟਨਾ ‘ਚ ਚਾਰ ਪੰਜਾਬੀ ਸੈਲਾਨੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਹਾਦਸਾਗ੍ਰਸਤ ਵਾਹਨ ਸਕਾਰਪੀਓ (PB47F-8687) ਹੈ। ਇਹ ਗੱਡੀ ਪੰਜਾਬ ਦੇ ਜ਼ੀਰਾ ਇਲਾਕੇ ਦੀ ਹੈ। ਇਹ ਘਟਨਾ ਤਵੀ ਗਰਿੱਡ ਸਟੇਸ਼ਨ ਮੀਰ ਬਾਜ਼ਾਰ NHW-44 ਨੇੜੇ ਨੇਪੋਰਾ ਦੇ ਸਾਹਮਣੇ ਵਾਪਰੀ। ਇਸ ਤੋਂ ਬਾਅਦ ਮੌਕੇ ‘ਤੇ ਲੋਕਾਂ ਦਾ ਇਕੱਠ ਹੋ ਗਿਆ।
ਜਾਣਕਾਰੀ ਅਨੁਸਾਰ ਮੌਕੇ ‘ਤੇ ਮੌਜੂਦ ਲੋਕਾਂ ਅਤੇ ਸੁਰੱਖਿਆ ਬਲਾਂ ਨੇ ਹਾਦਸਾਗ੍ਰਸਤ (Road accident) ਵਾਹਨ ‘ਚੋਂ ਜ਼ਖਮੀਆਂ ਨੂੰ ਬਾਹਰ ਕੱਢ ਕੇ ਜੰਗਲਾਤ ਮੰਡੀ ਸਥਿਤ ਹਸਪਤਾਲ ‘ਚ ਦਾਖਲ ਕਰਵਾਇਆ। ਹਸਪਤਾਲ ਲਿਜਾਂਦੇ ਹੀ ਡਾਕਟਰਾਂ ਨੇ 4 ਜਣਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਬਾਕੀਆਂ ਦਾ ਉੱਥੇ ਇਲਾਜ ਚੱਲ ਰਿਹਾ ਹੈ। ਫਿਲਹਾਲ ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।