Justin Langer

ਜਸਟਿਨ ਲੈਂਗਰ ਨਹੀਂ ਬਣਨਾ ਚਾਹੁੰਦੇ ਭਾਰਤੀ ਟੀਮ ਦੇ ਮੁੱਖ ਕੋਚ, ਕੇ.ਐੱਲ ਰਾਹੁਲ ਦੀ ਗੱਲਬਾਤ ਦਾ ਦਿੱਤਾ ਹਵਾਲਾ

ਚੰਡੀਗੜ੍ਹ, 24 ਮਈ 2024: ਗੌਤਮ ਗੰਭੀਰ ਤੋਂ ਇਲਾਵਾ ਆਸਟਰੇਲੀਆ ਦੇ ਸਾਬਕਾ ਖਿਡਾਰੀਆਂ ਰਿਕੀ ਪੋਂਟਿੰਗ ਅਤੇ ਜਸਟਿਨ ਲੈਂਗਰ (Justin Langer) ਦਾ ਨਾਂ ਵੀ ਮੁੱਖ ਕੋਚ ਦੀ ਦੌੜ ਵਿੱਚ ਸੀ ਪਰ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਹਾਲ ਹੀ ਵਿੱਚ ਆਸਟਰੇਲੀਆਈ ਕ੍ਰਿਕਟਰਾਂ ਦੇ ਮੁੱਖ ਕੋਚ ਦੇ ਅਹੁਦੇ ਲਈ ਕਿਸੇ ਤਰ੍ਹਾਂ ਦੇ ਸੰਪਰਕ ਤੋਂ ਇਨਕਾਰ ਕਰ ਦਿੱਤਾ ਹੈ |

ਇਸ ਦੌਰਾਨ ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਜਸਟਿਨ ਲੈਂਗਰ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇਐਲ ਰਾਹੁਲ ਨਾਲ ਆਪਣੀ ਗੱਲਬਾਤ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਉਹ ਭਾਰਤੀ ਟੀਮ ਦਾ ਮੁੱਖ ਕੋਚ ਨਹੀਂ ਬਣਨਾ ਚਾਹੁੰਦਾ।

ਦਰਅਸਲ, ਜਸਟਿਨ ਲੈਂਗਰ (Justin Langer) ਨੇ ਰਾਹੁਲ ਦ੍ਰਾਵਿੜ ਤੋਂ ਬਾਅਦ ਭਾਰਤੀ ਟੀਮ ਦਾ ਮੁੱਖ ਕੋਚ ਬਣਾਉਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ। ਉਨ੍ਹਾਂ ਨੇ ਕਿਹਾ ਕਿ ਉਹ ਭਾਰਤੀ ਟੀਮ ਦਾ ਮੁੱਖ ਕੋਚ ਨਹੀਂ ਬਣਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਆਈਪੀਐਲ 2024 ਦੌਰਾਨ ਕੇਐਲ ਰਾਹੁਲ ਨੇ ਖੁਲਾਸਾ ਕੀਤਾ ਸੀ ਕਿ ਭਾਰਤੀ ਕ੍ਰਿਕਟ ਟੀਮ ਵਿੱਚ ਮੁੱਖ ਕੋਚ ਨੂੰ ਬਹੁਤ ਜ਼ਿਆਦਾ ਰਾਜਨੀਤੀ ਅਤੇ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਆਈਪੀਐਲ ਵਿੱਚ ਕੋਚ ਬਣਨ ਨਾਲੋਂ ਭਾਰਤੀ ਕ੍ਰਿਕਟ ਟੀਮ ਦਾ ਮੁੱਖ ਕੋਚ ਬਣਨ ਵਿੱਚ 1000 ਗੁਣਾ ਜ਼ਿਆਦਾ ਰਾਜਨੀਤੀ ਅਤੇ ਦਬਾਅ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਕੇਐਲ ਰਾਹੁਲ ਨਾਲ ਇਸ ਬਾਰੇ ਗੱਲ ਕੀਤੀ ਸੀ ਅਤੇ ਕੇਐਲ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਆਈਪੀਐਲ ਟੀਮ ਵਿੱਚ ਦਬਾਅ ਅਤੇ ਰਾਜਨੀਤੀ ਹੈ, ਤਾਂ ਇਹ ਭਾਰਤ ਦੀ ਕੋਚਿੰਗ ਵਿੱਚ ਹਜ਼ਾਰ ਗੁਣਾ ਜ਼ਿਆਦਾ ਰਾਜਨੀਤੀ ਹੈ। ਮੈਨੂੰ ਲਗਦਾ ਹੈ ਕਿ ਇਹ ਚੰਗੀ ਸਲਾਹ ਸੀ।

Scroll to Top