Dubai

ਦੁਬਈ ‘ਚ ਪੰਜਾਬੀ ਨੌਜਵਾਨ ਗ੍ਰਿਫਤਾਰ, ਪੁੱਤ ਦੀ ਰਿਹਾਈ ਲਈ ਦਰ-ਦਰ ਦੀ ਠੋਕਰਾਂ ਖਾ ਰਿਹੈ ਪਰਿਵਾਰ

ਅੰਮ੍ਰਿਤਸਰ, 21 ਮਈ 2024: ਅੰਮ੍ਰਿਤਸਰ ਦਾ ਪੰਜਾਬੀ ਨੌਜਵਾਨ ਮਨਜਿੰਦਰ 2 ਸਾਲ ਪਹਿਲਾਂ ਵਿਦੇਸ਼ੀ ਧਰਤੀ ‘ਤੇ ਪੈਸੇ ਕਮਾਉਣ ਅਤੇ ਪਰਿਵਾਰ ਦੀ ਰੋਜ਼ੀ-ਰੋਟੀ ਲਈ ਸੰਘਰਸ਼ ਕਰਨ ਵਾਸਤੇ ਦੁਬਈ ਗਿਆ ਸੀ, ਪਰ ਇਕ ਦਿਨ ਕਿਸੇ ਕਾਰ ਦੇ ਕੋਲੋਂ ਲਿਫਟ ਲੈਣ ਮੌਕੇ ਉਸਨੂੰ ਦੁਬਈ (Dubai) ਪੁਲਿਸ ਨੇ ਗ੍ਰਿਫਤਾਰ ਕਰ ਲਿਆ | ਉਕਤ ਨੌਜਵਾਨ ‘ਤੇ ਚੋਰੀ ਦੇ ਦੋਸ਼ ਲੱਗੇ ਹਨ ਅਤੇ ਜੇਲ੍ਹ ਭੇਜ ਦਿੱਤਾ |

ਇਸ ਦੌਰਾਨ ਮਨਜਿੰਦਰ ਦਾ ਪਰਿਵਾਰ ਕਾਫ਼ੀ ਚਿੰਤਾ ‘ਚ ਹੈ | ਇਸ ਸੰਬਧੀ ਜਾਣਕਾਰੀ ਦਿੰਦਿਆ ਸਮਾਜ ਸੇਵੀ ਹਰਦੀਪ ਸਿੰਘ ਭੰਗਾਲੀ ਨੇ ਦੱਸਿਆ ਕਿ ਇਸ ਪਰਿਵਾਰ ਦਾ 24 ਸਾਲਾ ਮਨਜਿੰਦਰ ਜੋ ਕਿ ਰੋਜ਼ੀ-ਰੋਟੀ ਦੀ ਖਾਤਰ ਵਿਦੇਸ਼ ਗਿਆ ਅਤੇ ਕਾਰ ਵਿਚ ਲਿਫਟ ਮੰਗਣ ਦੇ ਚੱਕਰ ਵਿਚ ਚੋਰੀ ਦੀ ਕਾਰ ਵਿੱਚ ਸਵਾਰ ਹੋਇਆ ਜਦੋ ਨਾਕੇ ‘ਤੇ ਪੁਲਿਸ ਨੇ ਰੋਕਿਆ ਦਾ ਕਾਰ ਵਿਚ ਮੌਜੂਦ ਸਾਰੇ ਭੱਜ ਗਏ ਅਤੇ ਪੁਲਿਸ (Dubai police) ਨੇ ਮਨਜਿੰਦਰ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿਚ ਬੰਦ ਕਰ ਦਿੱਤਾ |

ਇਸ ਦੌਰਾਨ ਮਨਜਿੰਦਰ ਦਾ ਪਰਿਵਾਰ ਦਰ-ਦਰ ਦੀਆ ਠੋਕਰਾਂ ਖਾਣ ਲਈ ਮਜ਼ਬੂਰ ਹੈ ਅਤੇ ਬੇਟੇ ਦੀ ਰਿਹਾਈ ਲਈ ਡੀਸੀ ਅੰਮ੍ਰਿਤਸਰ ਦੇ ਦਫਤਰ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਇਨਸਾਫ ਦੀ ਪੁਕਾਰ ਕੀਤੀ ਹੈ | ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਛੇਤੀ ਤੋਂ ਛੇਤੀ ਭਾਰਤ ਲਿਆਂਦਾ ਜਾਵੇ |

Scroll to Top