Imran Khan

ਪਾਕਿਸਤਾਨ: ਅਦਾਲਤ ਨੇ ਸਾਬਕਾ PM ਇਮਰਾਨ ਖਾਨ ਨੂੰ ਭੰਨਤੋੜ ਦੇ ਦੋ ਮਾਮਲਿਆਂ ‘ਚੋਂ ਕੀਤਾ ਬਰੀ

ਚੰਡੀਗੜ੍ਹ, 20 ਮਈ, 2024: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੂੰ ਲੰਬੇ ਸਮੇਂ ਬਾਅਦ ਕੁਝ ਰਾਹਤ ਮਿਲੀ ਹੈ। ਪਾਕਿਸਤਾਨ ਦੀ ਇੱਕ ਸੈਸ਼ਨ ਅਦਾਲਤ ਨੇ ਸੋਮਵਾਰ ਨੂੰ ਭੰਨਤੋੜ ਦੇ ਦੋ ਮਾਮਲਿਆਂ ਵਿੱਚ ਜੇਲ੍ਹ ਵਿੱਚ ਬੰਦ ਖਾਨ ਅਤੇ ਉਸਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਹੋਰ ਆਗੂਆਂ ਨੂੰ ਬਰੀ ਕਰ ਦਿੱਤਾ। ਭੰਨਤੋੜ ਦਾ ਮਾਮਲਾ ਮਾਰਚ 2022 ਦੇ ਲਾਂਗ ਮਾਰਚ ਨਾਲ ਜੁੜਿਆ ਹੋਇਆ ਹੈ। ਖਾਨ ਅਤੇ ਪਾਰਟੀ ਦੇ ਹੋਰ ਆਗੂਆਂ ਖ਼ਿਲਾਫ਼ ਕੋਹਸਰ ਅਤੇ ਕਰਾਚੀ ਕੰਪਨੀ ਥਾਣਿਆਂ ‘ਚ ਕੇਸ ਦਰਜ ਕੀਤੇ ਗਏ ਸਨ।

ਅਦਾਲਤ ਨੇ ਸੋਮਵਾਰ ਨੂੰ ਪੀਟੀਆਈ ਦੇ ਸੰਸਥਾਪਕ ਅਤੇ ਪਾਰਟੀ ਦੇ ਹੋਰ ਆਗੂਆਂ ਦੁਆਰਾ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਇਹ ਫੈਸਲਾ ਸੁਣਾਇਆ। ਇਮਰਾਨ ਖਾਨ (Imran Khan) ਤੋਂ ਇਲਾਵਾ ਅਦਾਲਤ ਨੇ ਪੀਟੀਆਈ ਆਗੂ ਜ਼ਰਤਾਜ ਗੁਲ, ਅਲੀ ਨਵਾਜ਼ ਅਵਾਨ, ਫੈਸਲ ਜਾਵੇਦ, ਸ਼ਾਹ ਮਹਿਮੂਦ ਕੁਰੈਸ਼ੀ, ਕਾਸਿਮ ਸੂਰੀ, ਰਾਜਾ ਖੁਰਰਮ ਨਵਾਜ਼, ਸ਼ੀਰੀਨ ਮਜ਼ਾਰੀ, ਸੈਫੁੱਲਾ ਨਿਆਜ਼ੀ, ਅਸਦ ਉਮਰ ਅਤੇ ਅਵਾਮੀ ਮੁਸਲਿਮ ਲੀਗ ਦੇ ਮੁਖੀ ਸ਼ੇਖ ਰਸ਼ੀਦ ਅਹਿਮਦ ਨੂੰ ਬਰੀ ਕਰ ਦਿੱਤਾ ਹੈ।

Scroll to Top