Voters

ਵੋਟਿੰਗ ਸਮੇਂ ਸਰਵਿਸ ਵੋਟਰਾਂ ਤੋਂ ਪ੍ਰਾਪਤ ਪੋਸਟਲ ਬੈਲੇਟ ਦੀ ਪਹਿਲਾਂ ਹੋਵੇਗੀ ਸਕੇਨਿੰਗ: ਮੁੱਖ ਚੋਣ ਅਧਿਕਾਰੀ

ਚੰਡੀਗੜ੍ਹ, 13 ਮਈ 2024: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ 25 ਮਈ ਨੂੰ ਹਰਿਆਣਾ ਵਿਚ ਹੋਣ ਵਾਲੇ ਲੋਕ ਸਭਾ ਚੋਣ ਦੇ ਮੱਦੇਨਜਰ ਸਾਰੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਇਹ ਯਕੀਨੀ ਕਰ ਲੈਣ ਕਿ ਅੰਬਾਲਾ ਸਟੋਰ ਤੋਂ ਚੋਣ ਸਮੱਗਰੀ ਲੈ ਲੈਣ। ਗਿਣਤੀ ਤੋਂ ਪਹਿਲਾਂ ਸਰਵਿਸ ਵੋਟਰਾਂ (voters) ਤੋਂ ਪ੍ਰਾਪਤ ਪੋਸਟਲ ਬੈਲੇਟ ਦੀ ਸਕੇਨਿੰਗ ਹੋਣੀ ਹੈ, ਇਸ ਲਈ ਹਰ 10 ਸਕੇਨਰ ‘ਤੇ ਇਕ ਸਹਾਇਕ ਰਿਟਰਨਿੰਗ ਅਧਿਕਾਰੀ ਦੀ ਨਿਯੁਕਤੀ ਕਰਨ। ਇਸ ਤੋਂ ਇਲਾਵਾ ਪ੍ਰਸਤਾਵਿਤ ਗਿਣਤੀ ਦੀ ਹਰ ਟੇਬਲ ‘ਤੇ ਵੱਖ ਤੋਂ ਸਹਾਇਕ ਰਿਟਰਨਿੰਗ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਵੇ ਅਤੇ ਇੰਨ੍ਹਾਂ ਅਧਿਕਾਰੀਆਂ ਦੇ ਨਾਂਅ ਤੇ ਮੋਬਾਇਲ ਨੰਬਰ ਮੁੱਖ ਚੋਣ ਅਧਿਕਾਰੀ ਦਫਤਰ ਵਿਚ ਭੇਜੇ ਜਾਣ।

ਅਗਰਵਾਲ ਨੇ ਕਿਹਾ ਕਿ ਗਿਣਤੀ ਹਾਲ ਵਿਚ ਈਟੀਪੀਬੀਐਸ ਤੇ ਪੋਸਟਲ ਬੈਲੇਟ ਦੀ ਗਿਣਤੀ ਇਕ ਬਹੁਤ ਮਹਤੱਵਪੂਰਨ ਪਹਿਲੂ ਹੈ, ਇਸ ਲਈ ਅਧਿਕਾਰੀਆਂ ਨੁੰ ਖੁਦ ਇਸ ਕੰਮ ਨੂੰ ਕਰਨਾ ਹੋਵੇਗਾ। ਸਾਰੇ ਗਿਣਤੀ ਕੇਂਦਰਾਂ ‘ਤੇ ਉੱਚ ਗੁਣਵੱਤਾ 100 ਐਮਬੀਪੀਐਸ (ਮੇਗਾ ਬਾਇਟ ‘ਤੇ ਸੈਕੇਂਡ) ਦੀ ਲੀਜ ਲਾਇਨ ਦੀ ਵਿਵਸਥਾ ਕਰਵਾ ਲੈਣ।

ਉਨ੍ਹਾਂ ਨੇ ਦੱਸਿਆ ਕਿ 85 ਸਾਲ ਤੋਂ ਵੱਧ ਉਮਰ ਦੇ ਅਤੇ ਦਿਵਆਂਗ ਵੋਟਰ (voters) ਜੋ ਘਰ ਤੋਂ ਵੋਟ ਕਰਨਾ ਚਾਹੁੰਦੇ ਹਨ ਅਤੇ ਫਾਰਮ 12 ਹੀ ਭਰ ਕੇ ਦਿੱਤਾ ਹੈ ਉਨ੍ਹਾਂ ਦੀ ਵੋਟਿੰਗ ਦਾ ਸਹੀ ਪ੍ਰਬੰਧ ਕਰਨ ਅਤੇ ਸਮੇਂ ‘ਤੇ ਵੋਟਿੰਗ ਕਰਵਾਉਣ। ਅਗਰਵਾਲ ਨੇ ਦੱਸਿਆ ਕਿ ਸੂਬੇ ਵਿਚ ਸਰਵਿਸ ਵੋਟਰਾਂ ਦੀ ਕੁੱਲ ਗਿਣਤੀ 1 ਲੱਖ 11 ਹਜਾਰ 58 ਹੈ। ਇਸ ਲਈ ਵੋਟਾਂ ਦੀ ਗਿਣਤੀ ਲਈ ਸਕੇਨਰ ਦੇ ਕਾਫੀ ਗਿਣਤੀ ਵਿਚ ਪ੍ਰਬੰਧ ਕੀਤੇ ਜਾਣ।

ਉਨ੍ਹਾਂ ਨੇ ਦੱਸਿਆ ਕਿ ਗਿਣਤੀ ਵਿਚ ਪੋਸਟਲ ਬੈਲੇਟ ਇਕ ਮਹਤੱਵਪੂਰਨ ਤੱਤ ਹੈ। ਇਸ ਦੇ ਤਹਿਤ ਸਰਵਿਸ ਵੋਟਰ ਤੋਂ ਪ੍ਰਾਪਤ ਪੋਸਟਲ ਬੈਲੇਟ ਪੇਪਰ ਅਤੇ ਡਿਊਟੀ ‘ਤੇ ਤਾਇਨਾਤ ਵੋਟਰ ਤੇ ਹੋਰ ਕਰਮਚਾਰੀ ਅਤੇ ਗੈਰ-ਹਾਜ਼ਰ ਵੋਟਰ ਦੀ ਗਿਣਤੀ ਕੀਤੀ ਜਾਂਦੀ ਹੈ।

ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਲੋਕ ਸਭਾ ਚੋਣ ਐਲਾਨ ਹੋਣ ਦੀ ਮਿਤੀ 16 ਮਾਰਚ ਤੇ ਨਾਮਜ਼ਦਗੀ ਦਾਖਲ ਕਰਨ ਦੀ ਮਿਤੀ 6 ਮਈ ਦੇ ਵਿਚ ਸੂਬੇ ਵਿਚ 1 ਲੱਖ 95 ਹਜ਼ਾਰ 662 ਨਵੇਂ ਵੋਟਰ ਬਣੇ ਹਨ। ਇਸ ਲਈ ਇੰਨ੍ਹਾਂ ਸਾਰਿਆਂ ਦਾ ਫੋਟੋਯੁਕਤ ਵੋਟਰ ਪਛਾਣ ਪੱਤਰ ਭਿਜਵਾਉਣ ਲਈ ਪ੍ਰਿੰਟਰਸ ਨੂੰ ਸਮੇਂ ਰਹਿੰਦੇ ਜਾਣੂੰ ਕਰਵਾ ਦੇਣ।

ਅਗਰਵਾਲ ਨੇ ਦੱਸਿਆ ਕਿ ਸੂਬੇ ਵਿਚ 10 ਹਜ਼ਾਰ 523 ਸਥਾਨਾਂ ‘ਤੇ ਅਸਥਾਈ ਚੋਣ ਕੇਂਦਰਾਂ ਸਮੇਤ ਪੋਲਿੰਗ ਸਟੇਸ਼ਨਾਂ ਦੀ ਗਿਣਤੀ 20 ਹਜ਼ਾਰ 31 ਹੈ। ਸਾਰੇ ਜ਼ਿਲ੍ਹਾ ਚੋਣ ਅਧਿਕਾਰੀ ਇੰਨ੍ਹਾਂ ਚੋਣ ਕੇਂਦਰਾਂ ‘ਤੇ ਪੀਣ ਦਾ ਸ਼ੁੱਧ ਪਾਣੀ, ਮਹਿਲਾ ਤੇ ਪੁਰਸ਼ਾਂ ਲਈ ਵੱਖ-ਵੱਖ ਪਖਾਨੇ, ਹੀਟ ਵੇਵ ਨੂੰ ਦੇਖਦੇ ਹੋਏ ਵੱਧ ਟੈਂਟ, ਪੱਖਿਆਂ ਦੇ ਨਾਲ-ਨਾਲ ਸਿਹਤ ਵਿਭਾਗ ਨਾਲ ਸੰਪਰਕ ਕਰ ਕੇ ਓਆਰਐਸ ਸਮੇਤ ਮੈਡੀਕਲ ਕਿੱਟ ਦੀ ਵਿਵਸਥਾ ਕਰਨ।

Scroll to Top