IPL 2024

IPL 2024: ਪਲੇਆਫ ਦੀ ਦੌੜ ‘ਚ ਬਣੇ ਰਹਿਣ ਲਈ ਚੇਨਈ ਨੂੰ ਗੁਜਰਾਤ ਖ਼ਿਲਾਫ਼ ਮੈਚ ਜਿੱਤਣਾ ਲਾਜ਼ਮੀ

ਚੰਡੀਗੜ੍ਹ, 10 ਮਈ 2024: ਇੰਡੀਅਨ ਪ੍ਰੀਮੀਅਰ ਲੀਗ 2024 (IPL 2024) ਦੇ 59ਵੇਂ ਮੈਚ ‘ਚ ਅੱਜ ਗੁਜਰਾਤ ਟਾਈਟਨਸ ਦਾ ਸਾਹਮਣਾ ਚੇਨਈ ਸੁਪਰ ਕਿੰਗਜ਼ ਨਾਲ ਹੋਵੇਗਾ। ਇਹ ਮੈਚ ਗੁਜਰਾਤ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਮੈਚ ਦਾ ਟਾਸ ਸ਼ਾਮ 7 ਵਜੇ ਹੋਵੇਗਾ। ਜੀਟੀ ਅਤੇ ਸੀਐਸਕੇ ਵਿਚਾਲੇ ਇਸ ਸੀਜ਼ਨ ਦਾ ਇਹ ਦੂਜਾ ਮੈਚ ਹੋਵੇਗਾ। ਪਿਛਲੇ ਮੈਚ ਵਿੱਚ ਚੇਨਈ ਨੇ 63 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ।

ਹੁਣ ਤੱਕ 11 ਮੈਚਾਂ ‘ਚ 12 ਅੰਕ ਲੈ ਚੁੱਕੀ ਰੁਤੂਰਾਜ ਗਾਇਕਵਾੜ ਦੀ ਟੀਮ ਲਈ ਇਹ ਮੈਚ ਬਹੁਤ ਮਹੱਤਵਪੂਰਨ ਹੈ। ਟੀਮ ਦਾ ਪਲੇਆਫ ‘ਚ ਸਥਾਨ ਅਜੇ ਸੁਰੱਖਿਅਤ ਨਹੀਂ ਹੈ। ਹਾਰ ਦਾ ਟੀਮ ਦੀਆਂ ਸੰਭਾਵਨਾਵਾਂ ‘ਤੇ ਅਸਰ ਪਵੇਗਾ।

ਅੱਜ ਗੁਜਰਾਤ ਅਤੇ ਚੇਨਈ ਦੋਵਾਂ ਲਈ ਸੀਜ਼ਨ ਦਾ 12ਵਾਂ ਮੈਚ ਹੋਵੇਗਾ। ਗੁਜਰਾਤ ਨੇ 11 ਵਿੱਚੋਂ 4 ਮੈਚ ਜਿੱਤੇ ਅਤੇ 7 ਹਾਰੇ। ਟੀਮ ਅੰਕ ਸੂਚੀ ‘ਚ ਸਭ ਤੋਂ ਹੇਠਲੇ 10ਵੇਂ ਨੰਬਰ ‘ਤੇ ਹੈ। ਚੇਨਈ 11 ਮੈਚਾਂ ‘ਚੋਂ 6 ਜਿੱਤਣ ਅਤੇ 5 ਹਾਰ ਕੇ 12 ਅੰਕਾਂ ਨਾਲ ਚੌਥੇ ਸਥਾਨ ‘ਤੇ ਹੈ। ਅੱਜ ਦਾ ਮੈਚ ਜਿੱਤ ਕੇ ਚੇਨਈ ਪਲੇਆਫ ਲਈ ਆਪਣੀ ਸਥਿਤੀ ਮਜ਼ਬੂਤ ​​ਕਰ ਲਵੇਗੀ।

Scroll to Top