American ambassador

ਭਾਰਤ ਨੂੰ ਠੀਕ ਕਰਨਾ ਅਮਰੀਕਾ ਦੀ ਜ਼ਿੰਮੇਵਾਰੀ ਨਹੀਂ, ਸਾਡਾ ਕੰਮ ਸਹਿਯੋਗ ਵਧਾਉਣਾ: ਅਮਰੀਕੀ ਰਾਜਦੂਤ

ਚੰਡੀਗੜ੍ਹ, 10 ਮਈ 2024: ਭਾਰਤ ਵਿੱਚ ਮੌਜੂਦ ਅਮਰੀਕੀ ਰਾਜਦੂਤ (American ambassador) ਨੇ ਕਿਹਾ ਹੈ ਕਿ ਭਾਰਤ ਨੂੰ ਠੀਕ ਕਰਨਾ ਅਮਰੀਕਾ ਦੀ ਜ਼ਿੰਮੇਵਾਰੀ ਨਹੀਂ ਹੈ। ਸਾਡਾ ਕੰਮ ਭਾਰਤ ਨਾਲ ਸਹਿਯੋਗ ਨੂੰ ਅੱਗੇ ਵਧਾਉਣਾ ਹੈ। ਗਾਰਸੇਟੀ ਅਮਰੀਕਾ ਦੇ ਥਿੰਕ ਟੈਂਕ ‘ਕਾਉਂਸਿਲ ਆਨ ਫਾਰੇਨ ਰਿਲੇਸ਼ਨਜ਼’ ਵੱਲੋਂ ਕਰਵਾਏ ਇਕ ਸਮਾਗਮ ‘ਚ ਹਿੱਸਾ ਲੈਣ ਆਏ ਸਨ।

ਇੱਥੇ ਉਨ੍ਹਾਂ ਤੋਂ ਲੋਕ ਸਭਾ ਚੋਣਾਂ ਦੌਰਾਨ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੇ ਉਲੰਘਣ ਨਾਲ ਸਬੰਧਤ ਰਿਪੋਰਟਾਂ ‘ਤੇ ਸਵਾਲ ਕੀਤਾ ਗਿਆ। ਇਸ ‘ਤੇ ਗਾਰਸੇਟੀ ਨੇ ਕਿਹਾ, ”ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ।ਕਈ ਦੇਸ਼ ਇਕ-ਦੂਜੇ ਨਾਲ ਸਬੰਧ ਬਣਾਏ ਰੱਖਣ ਲਈ ਅਜਿਹੇ ਮੁੱਦਿਆਂ ‘ਤੇ ਗੱਲ ਕਰਨ ਤੋਂ ਬਚਦੇ ਹਨ ਪਰ ਅਮਰੀਕਾ ਅਜਿਹਾ ਨਹੀਂ ਕਰਦਾ।

ਅਮਰੀਕੀ ਰਾਜਦੂਤ (American ambassador) ਨੇ ਕਿਹਾ, “ਅਸੀਂ ਹਮੇਸ਼ਾ ਭਾਰਤ ਨਾਲ ਹਰ ਮੁੱਦੇ ‘ਤੇ ਗੱਲ ਕਰਦੇ ਹਾਂ, ਚਾਹੇ ਉਹ ਮਨੁੱਖੀ ਅਧਿਕਾਰਾਂ ਦੀ ਰਿਪੋਰਟ ਹੋਵੇ ਜਾਂ ਧਾਰਮਿਕ ਆਜ਼ਾਦੀ ਨਾਲ ਜੁੜਿਆ ਕੋਈ ਮਾਮਲਾ।” ਇਸ ਤੋਂ ਇਲਾਵਾ ਅਮਰੀਕਾ ਨੇ ਭਾਰਤ ਦੀਆਂ ਲੋਕ ਸਭਾ ਚੋਣਾਂ ਵਿੱਚ ਰੂਸ ਦੀ ਦਖਲਅੰਦਾਜ਼ੀ ਦੇ ਦੋਸ਼ਾਂ ਨੂੰ ਵੀ ਰੱਦ ਕਰ ਦਿੱਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਉਹ ਭਾਰਤੀ ਚੋਣਾਂ ‘ਚ ਦਖਲ ਨਹੀਂ ਦੇ ਰਹੇ ਹਨ। ਚੋਣਾਂ ਦੇ ਨਤੀਜੇ ਉਥੋਂ ਦੇ ਲੋਕ ਖੁਦ ਤੈਅ ਕਰਨਗੇ।

Scroll to Top