Sanjay Tandon

ਚੰਡੀਗੜ੍ਹ: ਭਾਜਪਾ ਉਮੀਦਵਾਰ ਸੰਜੇ ਟੰਡਨ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨਗੇ, ਜੇਪੀ ਨੱਡਾ ਰਹਿਣਗੇ ਮੌਜੂਦ

ਚੰਡੀਗੜ੍ਹ, 10 ਮਈ 2024: ਭਾਜਪਾ ਉਮੀਦਵਾਰ ਸੰਜੇ ਟੰਡਨ (Sanjay Tandon) ਅੱਜ ਚੰਡੀਗੜ੍ਹ ਵਿਖੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਇਸ ਤੋਂ ਪਹਿਲਾਂ ਸਵੇਰੇ ਸੈਕਟਰ 33 ਸਥਿਤ ਦਫ਼ਤਰ ਵਿੱਚ ਹਵਨ ਕੀਤਾ ਜਾਵੇਗਾ। ਇਸ ਤੋਂ ਬਾਅਦ ਉਹ ਆਪਣੇ ਸਮਰਥਕਾਂ ਨਾਲ ਸੈਕਟਰ 33 ਤੋਂ ਸੈਕਟਰ 17 ਤੱਕ ਨਾਮਜ਼ਦਗੀ ਦਾਖਲ ਕਰਨ ਲਈ ਆਉਣਗੇ। ਇਸ ਦੌਰਾਨ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ਪਾਰਟੀ ਦੇ ਸੂਬਾ ਪ੍ਰਧਾਨ ਜਤਿੰਦਰ ਮਲਹੋਤਰਾ ਸਮੇਤ ਕਈ ਹੋਰ ਆਗੂਆਂ ਦੀ ਹਾਜ਼ਰੀ ਰਹਿਣਗੇ ।

Scroll to Top