Tarun Chugh

ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਜਾਤੀਵਾਦ ਤੇ ਪਰਿਵਾਰਵਾਦ ਦੀ ਰਾਜਨੀਤੀ ਕਰਦੀਆਂ ਹਨ : ਤਰੁਣ ਚੁੱਘ

ਚੰਡੀਗੜ੍ਹ, 09 ਮਈ 2024: ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਨੇ ਤਰੁਣ ਚੁੱਘ (Tarun Chugh) ਨੇ ਕਿਹਾ ਕਿ ਹੰਕਾਰੀ ਗਠਜੋੜ ਨੂੰ ਜਨਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਉਹ ਮੇਵਾ ਖਾਣ ਅਤੇ ਆਪਣੇ ਪਰਿਵਾਰਾਂ ਨੂੰ ਅੱਗੇ ਵਧਾਉਣ ਲਈ ਰਾਜਨੀਤੀ ਕਰ ਰਹੇ ਹਨ। ਤਰੁਣ ਚੁੱਘ ਨੇ ਕਿਹਾ ਕਿ ਕਾਂਗਰਸ ਉਨ੍ਹਾਂ ਰਾਸ਼ਟਰ ਵਿਰੋਧੀ ਤਾਕਤਾਂ ਦਾ ਸਮਰਥਨ ਕਰਦੀ ਹੈ, ਜੋ ‘ਅਫ਼ਜ਼ਲ ਹਮ ਸ਼ਰਮਿੰਦਾ ਹੈ, ਤੇਰੇ ਕਾਤਲ ਜ਼ਿੰਦਾ ਹੈ’ ਅਤੇ ‘ਭਾਰਤ ਟੁਕੜਿਆਂ ‘ਚ ਹੋਵੇਗਾ, ਇੰਸ਼ਾ ਅੱਲ੍ਹਾ’ ਵਰਗੇ ਨਾਅਰੇ ਲਗਾਉਂਦੇ ਹਨ। ਇਨ੍ਹਾਂ ਦੇ ਟੁਕੜੇ ਟੁਕੜੇ ਗੈਂਗ ਦਾ ਆਗੂ ਕਨ੍ਹਈਆ ਕੁਮਾਰ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਰਿਹਾ ਹੈ।

ਚੁੱਘ (Tarun Chugh) ਨੇ ਕਿਹਾ ਕਿ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਜਾਤੀਵਾਦ ਅਤੇ ਪਰਿਵਾਰਵਾਦ ਦੀ ਰਾਜਨੀਤੀ ਕਰਦੀਆਂ ਹਨ, ਪਰ ਭਾਜਪਾ ਵਿਕਾਸ ਦੀ ਰਾਜਨੀਤੀ ਕਰਦੀ ਹੈ। ਸਾਰੀਆਂ ਵਿਰੋਧੀ ਪਾਰਟੀਆਂ ਨੇ ਗਰੀਬਾਂ, ਅਨੁਸੂਚਿਤ ਜਾਤੀਆਂ, ਹੋਰ ਪੱਛੜੀਆਂ ਸ਼੍ਰੇਣੀਆਂ ਅਤੇ ਆਦਿਵਾਸੀ ਭਾਈਚਾਰਿਆਂ ਨਾਲ ਰਾਜਨੀਤੀ ਕੀਤੀ ਹੈ, ਪਰ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਦੀ ਤਸਵੀਰ ਅਤੇ ਕਿਸਮਤ ਬਦਲਣ ਦਾ ਕੰਮ ਕੀਤਾ ਹੈ।

ਅੱਜ ਤੋਂ 10 ਸਾਲ ਪਹਿਲਾਂ ਤੱਕ ਅੰਤਰਰਾਸ਼ਟਰੀ ਸੰਸਾਰ ਵਿੱਚ ਜਿੱਥੇ ਵੀ ਭਾਰਤ ਦੀ ਗੱਲ ਹੁੰਦੀ ਸੀ, ਉੱਥੇ ਪਾਕਿਸਤਾਨ ਨੂੰ ਹਮੇਸ਼ਾ ਭਾਰਤ ਨਾਲ ਜੋੜਿਆ ਜਾਂਦਾ ਸੀ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਤੇ ਪ੍ਰਭਾਵਸ਼ਾਲੀ ਅਗਵਾਈ ਸਦਕਾ ਅੱਜ ਦੁਨੀਆਂ ‘ਚ ਭਾਰਤ ਦਾ ਨਾਂ ਮਾਣ ਨਾਲ ਲਿਆ ਜਾਂਦਾ ਹੈ।

Scroll to Top