school

ਭੀਖ ਮੰਗਣ ਨਾਲ ਜੁੜੇ ਬੱਚਿਆਂ ਨੂੰ ਸਕੂਲ ਵਰਗਾ ਸੁਖਾਵਾਂ ਵਾਤਾਵਰਣ ਦੇ ਕੇ ਸਿੱਖਿਅਤ ਕੀਤਾ ਜਾਵੇਗਾ: SDM ਸੰਜੀਵ ਕੁਮਾਰ

ਮਲੋਟ (ਸ੍ਰੀ ਮੁਕਤਸਰ ਸਾਹਿਬ), 09 ਮਈ 2024: ਬਾਲ ਭੀਖਿਆ ਵਰਗੀ ਕੁਰੀਤੀ ਨੂੰ ਖ਼ਤਮ ਕਰਨ ਦੇ ਮੰਤਵ ਨਾਲ ਅੱਜ ਉਪ ਮੰਡਲ ਮੈਜਿਸਟ੍ਰੇਟ, ਮਲੋਟ ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ, ਸ੍ਰੀ ਮੁਕਤਸਰ ਸਾਹਿਬ ਦੀ ਬੈਠਕ ਹੋਈ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ, ਮਲੋਟ ਸੰਜੀਵ ਕੁਮਾਰ ਕਿਹਾ ਕਿ ਇਸ ਪ੍ਰੋਜੈਕਟ ਦੌਰਾਨ ਮੁੱਢਲੇ ਤੌਰ ’ਤੇ 5 ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਸਕੂਲ (school) ਵਰਗਾ ਸੁਖਾਵਾਂ ਵਾਤਾਵਰਣ ਦੇ ਕੇ ਸਿੱਖਿਅਤ ਕੀਤਾ ਜਾਵੇਗਾ ਤਾਂ ਜੋ ਉਹਨਾਂ ਬੱਚਿਆ ਤੋਂ ਪ੍ਰਭਾਵਿਤ ਹੋ ਕੇ ਹੋਰ ਭੀਖ ਮੰਗਣ ਨਾਲ ਜੁੜੇ ਹੋਏ ਬੱਚੇ ਇਸ ਸਮਜਿਕ ਸਮੱਸਿਆ ਤੋਂ ਆਪ ਮੁਹਾਰੇ ਛੁਟਕਾਰਾ ਪਾ ਸਕਣ।

ਮੀਟਿੰਗ ਦੌਰਾਨ ਉਨ੍ਹਾਂ ਭੀਖ ਮੰਗਦੇ ਬੱਚਿਆਂ ਦੇ ਭਵਿੱਖ ਨੂੰ ਉਜਵਲ ਬਨਾਉਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਡਾ. ਸ਼ਿਵਾਨੀ ਨਾਗਪਾਲ ਨੂੰ ਆਦੇਸ਼ ਦਿੱਤੇ ਕਿ ਭੀਖ ਮੰਗਦੇ ਬੱਚਿਆਂ ਦੀ ਪਹਿਚਾਣ ਕਰਕੇ ਉਹਨਾਂ ਦੀ ਸੂਚੀ ਤਿਆਰ ਕੀਤੀ ਜਾਵੇ ਅਤੇ ਉਨ੍ਹਾਂ ਵੱਲੋਂ ਮਲੋਟ ਬਲਾਕ ਵਿੱਚ ਭੀਖ ਮੰਗਦੇ ਬਚਿਆ ਦੀ ਸੁਚੀ ਤਿਆਰ ਕਰਨ ਲਈ ਮਲੋਟ ਬਲਾਕ ਦੇ ਬਾਲ ਭਲਾਈ ਕਮੇਟੀ ਮੈਂਬਰ ਮਨੀਸ਼ ਵਰਮਾ ਅਤੇ ਮਤੀ ਗੁਰਪਨੀਤ ਕੌਰ ਦੀ ਜ਼ਿੰਮੇਵਾਰੀ ਲਗਾਈ ਗਈ।

ਐਸ.ਡੀ.ਐਮ. ਨੇ ਕਿਹਾ ਗਿਆ ਬੱਚਿਆ ਵਿੱਚ ਸਕੂਲ (school) ਪ੍ਰਤੀ ਆਕ੍ਰਸ਼ਣ ਪੈਦਾ ਕਰਨ ਲਈ ਪ੍ਰੋਜੈਕਟ ਦੌਰਾਨ ਖੇਡਾਂ ,ਪੇਂਟਿੰਗ ਡਾਂਸਿੰਗ ਆਦਿ ਕਰਵਾਏ ਜਾਣਗੇ। ਬੱਚਿਆਂ ਦੀ ਰੁਚੀ ਦੇ ਅਨੁਸਾਰ ਕਲਾ ਨਾਲ ਜੋੜਦੇ ਹੋਏ ਬੱਚਿਆ ਦੇ ਮਨ ਵਿੱਚ ਸਕੂਲ ਪ੍ਰਤੀ ਖਿੱਚ ਪੈਦਾ ਕੀਤੀ ਜਾਵੇਗੀ। ਬ੍ਰਿਜ ਕੋਰਸ ਤੋ ਬਾਅਦ ਬੱਚੇ ਮੁਢਲੀ ਸਿੱਖਿਆ ਵਿੱਚ ਦਾਖ਼ਲ ਕਰਵਾਏ ਜਾਣਗੇ ।ਇਹ ਬੱਚੇ ਹੋਰ ਬੱਚਿਆ ਲਈ ਵੀ ਪ੍ਰੇਰਣਾ ਦਾ ਸ੍ਰੋਤ ਬਨਣਗੇ ਅਤੇ ਇਹਨਾ ਬੱਚਿਆ ਨੂੰ ਦੇਖਕੇ ਦੂਜੇ ਬੱਚੇ ਵੀ ਸਵੈ ਇੱਛਾ ਅਨੁਸਾਰ ਸਕੂਲ ਜਾਣਗੇ। ਜਦੋ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਰ ਬੱਚੇ ਦੇ ਮਨ ਵਿੱਚ ਸਕੂਲ ਜਾਣ ਦੀ ਇੱਛਾ ਪੈਦਾ ਹੋ ਜਾਵੇਗੀ ਤਾਂ ਕੋਈ ਵੀ ਬੱਚਾ ਭੀਖ ਨਹੀਂ ਮੰਗੇਗਾ।

ਇਸ ਮੌਕੇ ਅਨੂ ਬਾਲਾ, ਬਾਲ ਸੁਰੱਖਿਆ ਅਫਸਰ, ਸੰਜੀਵ ਕੁਮਾਰ ਬਾਵਾ ਅੰਗਰੇਜ਼ੀ ਲੈਕਚਰਾਰ, ਸੀਨੀਅਰ ਸੈਕੈਂਡਰੀ ਸਕੂਲ, ਮੰਡੀ ਹਰਜੀ ਰਾਮ (ਲੜਕੀਆਂ) ਮਲੋਟ ਅਤੇ ਸ਼੍ਰੀਮਤੀ ਹੀਨਾ ਅਨੇਜਾ (ਆਉਟਰੀਚ ਵਰਕਰ ) ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਸ੍ਰੀ ਮੁਕਤਸਰ ਸਾਹਿਬ ਵੀ ਮੌਜੂਦ ਸਨ।

Scroll to Top