ਚੰਡੀਗੜ੍ਹ, 07 ਮਈ, 2024: ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਯੂਪੀ ਦੀਆਂ 10 ਸੀਟਾਂ ‘ਤੇ ਵੋਟਿੰਗ (Voting) ਹੋ ਰਹੀ ਹੈ। ਇਨ੍ਹਾਂ 10 ਸੀਟਾਂ ‘ਤੇ 100 ਉਮੀਦਵਾਰਾਂ ‘ਚੋਂ ਅੱਠ ਬੀਬੀ ਉਮੀਦਵਾਰ ਹਨ। ਸੰਭਲ ਕੋਤਵਾਲੀ ਇਲਾਕੇ ਦੇ ਚੌਧਰੀ ਸਰਾਏ ‘ਚ ਸਪਾ ਉਮੀਦਵਾਰ ਅਤੇ ਵਿਧਾਇਕ ਜ਼ਿਆਉਰ ਰਹਿਮਾਨ ਬੁਰਕੇ ਦੀ ਪੁਲਿਸ ਨਾਲ ਤਿੱਖੀ ਬਹਿਸ ਹੋਈ।
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਸਾਬਕਾ ਐਸਪੀ ਜ਼ਿਲ੍ਹਾ ਪ੍ਰਧਾਨ ਫਿਰੋਜ਼ ਖਾਨ ਨੂੰ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। ਇਸ ਨੂੰ ਲੈ ਕੇ ਸਪਾ ਉਮੀਦਵਾਰ ਅਤੇ ਪੁਲਿਸ ਵਿਚਾਲੇ ਕਾਫ਼ੀ ਦੇਰ ਤੱਕ ਬਹਿਸ ਹੁੰਦੀ ਰਹੀ। ਬਾਅਦ ਵਿੱਚ ਸਾਬਕਾ ਜ਼ਿਲ੍ਹਾ ਪ੍ਰਧਾਨ ਨੂੰ ਪੁਲਿਸ ਨੇ ਛੱਡ ਦਿੱਤਾ ਪਰ ਹਦਾਇਤ ਕੀਤੀ ਕਿ ਉਹ ਉਮੀਦਵਾਰ ਨਾਲ ਨਹੀਂ ਘੁੰਮ ਸਕਦੇ ਕਿਉਂਕਿ ਉਨ੍ਹਾਂ ਕੋਲ ਇਸ ਦੀ ਕੋਈ ਇਜਾਜ਼ਤ ਨਹੀਂ ਹੈ।
ਯੂਪੀ ਵਿੱਚ ਸਵੇਰੇ 11 ਵਜੇ ਤੱਕ 26.12 ਫੀਸਦੀ ਵੋਟਿੰਗ (Voting) ਹੋਈ
ਆਗਰਾ ਵਿੱਚ 25.87 ਫੀਸਦੀ ਵੋਟਿੰਗ ਹੋਈ
ਏਟਾ ਵਿੱਚ 27.17 ਫੀਸਦੀ ਵੋਟਿੰਗ ਹੋਈ
ਆਂਵਲਾ ‘ਚ 25.98 ਫੀਸਦੀ ਵੋਟਿੰਗ ਹੋਈ
ਫਤਿਹਪੁਰ ਸੀਕਰੀ ‘ਚ 27.63 ਫੀਸਦੀ ਵੋਟਿੰਗ ਹੋਈ
ਫ਼ਿਰੋਜ਼ਾਬਾਦ ਵਿੱਚ 24.42 ਫ਼ੀਸਦੀ ਵੋਟਿੰਗ ਹੋਈ
ਬਦਾਯੂੰ ਵਿੱਚ 26.02 ਫੀਸਦੀ ਵੋਟਿੰਗ ਹੋਈ
ਬਰੇਲੀ ‘ਚ 23.60 ਫੀਸਦੀ ਵੋਟਿੰਗ ਹੋਈ
ਮੈਨਪੁਰੀ ‘ਚ 25.13 ਫੀਸਦੀ ਵੋਟਿੰਗ ਹੋਈ
ਸੰਭਲ ‘ਚ 29.55 ਫੀਸਦੀ ਵੋਟਿੰਗ ਹੋਈ
ਹਾਥਰਸ ਵਿੱਚ 26.05 ਫੀਸਦੀ ਵੋਟਿੰਗ ਹੋਈ