July 5, 2024 8:00 pm
KKR vs DC

KKR vs DC: ਦਿੱਲੀ ਕੈਪੀਟਲਸ ਦੇ ਸਾਹਮਣੇ ਕੋਲਕਾਤਾ ਟੀਮ ਦੇ ਗੇਂਦਬਾਜ਼ਾਂ ਦੀ ਪ੍ਰੀਖਿਆ, ਕੀ ਹੋਵੇਗੀ ਦੌੜਾਂ ਦੀ ਬਰਸਾਤ ?

ਚੰਡੀਗੜ੍ਹ, 29 ਅਪ੍ਰੈਲ 2024: (KKR vs DC) ਦਿੱਲੀ ਕੈਪੀਟਲਸ ਦੀ ਟੀਮ ਸੋਮਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਦੇ ਖ਼ਿਲਾਫ਼ ਹੋਣ ਵਾਲੇ ਆਈਪੀਐਲ ਮੈਚ ਵਿੱਚ ਮੇਜ਼ਬਾਨ ਟੀਮ ਦੀ ਗੇਂਦਬਾਜ਼ੀ ਦੀਆਂ ਕਮਜ਼ੋਰੀਆਂ ਦਾ ਫਾਇਦਾ ਉਠਾਉਣਾ ਚਾਹੇਗੀ। ਦਿੱਲੀ ਨੇ ਪਿਛਲੇ ਪੰਜ ਮੈਚਾਂ ਵਿੱਚ ਚਾਰ ਜਿੱਤੇ ਹਨ। ਰਿਸ਼ਭ ਪੰਤ ਦੀ ਅਗਵਾਈ ‘ਚ ਟੀਮ ਹੌਲੀ-ਹੌਲੀ ਲੈਅ ‘ਚ ਆ ਰਹੀ ਹੈ। ਦੂਜੇ ਪਾਸੇ ਮੈਂਟਰ ਗੌਤਮ ਗੰਭੀਰ ਦੀ ਕੋਲਕਾਤਾ ਟੀਮ ਨੂੰ ਪਿਛਲੇ ਪੰਜ ਮੈਚਾਂ ਵਿੱਚੋਂ ਤਿੰਨ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਈਡਨ ਗਾਰਡਨ ਦਾ ਮੈਦਾਨ ਦੌੜਾਂ ਨਾਲ ਭਰਿਆ ਹੋਇਆ ਹੈ।

ਪੰਜਾਬ ਅਤੇ ਕੇਕੇਆਰ ਵਿਚਾਲੇ ਹੋਏ ਮੈਚ (KKR vs DC) ਵਿੱਚ ਕੁੱਲ 42 ਛੱਕੇ ਲੱਗੇ ਸਨ। ਕੇਕੇਆਰ ਨੇ ਪਿਛਲੇ ਮੈਚ ਵਿੱਚ ਮਿਸ਼ੇਲ ਸਟਾਰਕ ਦੀ ਥਾਂ ਦੁਸ਼ਮੰਥਾ ਚਮੀਰਾ ਨੂੰ ਟੀਮ ਵਿੱਚ ਸ਼ਾਮਲ ਕੀਤਾ, ਪਰ ਉਹ ਵੀ ਕੋਈ ਪ੍ਰਭਾਵ ਨਹੀਂ ਬਣਾ ਸਕਿਆ। ਸਪਿੰਨਰ ਸੁਨੀਲ ਨਰਾਇਣ ਨੂੰ ਛੱਡ ਕੇ ਬਾਕੀ ਗੇਂਦਬਾਜ਼ਾਂ ਨੇ ਟੀਮ ਨੂੰ ਨਿਰਾਸ਼ ਕੀਤਾ ਹੈ ।

ਦਿੱਲੀ ਦੇ ਸਾਹਮਣੇ ਮੇਜ਼ਬਾਨ ਟੀਮ ਦੇ ਗੇਂਦਬਾਜ਼ਾਂ ਦੀ ਪ੍ਰੀਖਿਆ ਹੋਵੇਗੀ। ਕੇਕੇਆਰ ਲਈ ਇਹ ਚੰਗਾ ਹੈ ਕਿ ਨਰਾਇਣ ਬੱਲੇ ਨਾਲ ਲਾਭਦਾਇਕ ਸਾਬਤ ਹੋ ਰਿਹਾ ਹੈ ਅਤੇ ਫਿਲ ਸਾਲਟ ਵਿਚ ਇਕ ਹੋਰ ਇਨ-ਫਾਰਮ ਬੱਲੇਬਾਜ਼ ਹੈ। ਆਂਦਰੇ ਰਸੇਲ, ਕਪਤਾਨ ਸ਼੍ਰੇਅਸ ਅਈਅਰ ਅਤੇ ਰਿੰਕੂ ਸਿੰਘ ਨੂੰ ਵੀ ਬੱਲੇਬਾਜ਼ੀ ‘ਚ ਆਪਣਾ ਹੱਥ ਦਿਖਾਉਣਾ ਹੋਵੇਗਾ।