ਚੰਡੀਗੜ੍ਹ, 27 ਅਪ੍ਰੈਲ 2024: ਅਦਾਕਾਰ ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ ‘ਚ ਮੁਲਜ਼ਮਾਂ ਖ਼ਿਲਾਫ਼ ਮਕੋਕਾ ਦੀ ਧਾਰਾ ਲਗਾਈ ਗਈ ਹੈ। ਇਸ ਤੋਂ ਇਲਾਵਾ ਮੁੱਖ ਸਾਜ਼ਿਸ਼ਕਰਤਾ ਅਨਮੋਲ ਬਿਸ਼ੋਈ ਅਤੇ ਲਾਰੈਂਸ ਬਿਸ਼ਨੋਈ ‘ਤੇ ਵੀ ਮਕੋਕਾ ਲਗਾਇਆ ਗਿਆ ਹੈ। ਕੁੱਲ 6 ਜਣਿਆਂ ‘ਤੇ ਮਕੋਕਾ ਲਗਾਇਆ ਗਿਆ ਹੈ। ਮਕੋਕਾ ਲਾਗੂ ਹੋਣ ਨਾਲ ਹੁਣ ਛੇਤੀ ਜ਼ਮਾਨਤ ਨਹੀਂ ਲੈ ਸਕਣਗੇ। ਮਕੋਕਾ ਤਹਿਤ ਘੱਟੋ-ਘੱਟ ਸਜ਼ਾ 5 ਸਾਲ ਦੀ ਕੈਦ ਹੈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ ਇਸ ਮਾਮਲੇ ਨਾਲ ਸਬੰਧਤ ਦੋ ਜਣਿਆਂ ਨੂੰ ਪੰਜਾਬ ਦੇ ਜਲੰਧਰ ਤੋਂ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ‘ਚ ਹੁਣ ਤੱਕ 4 ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਦੱਸ ਦਈਏ ਕਿ 14 ਅਪ੍ਰੈਲ ਨੂੰ ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਗਲੈਕਸੀ ਅਪਾਰਟਮੈਂਟ ‘ਚ ਦੋ ਜਣਿਆਂ ਨੇ ਗੋਲੀਬਾਰੀ ਕੀਤੀ ਸੀ। ਗੋਲੀਬਾਰੀ ਦੇ ਸਮੇਂ ਸਲਮਾਨ ਆਪਣੇ ਘਰ ਵਿੱਚ ਸਨ। ਘਟਨਾ ਤੋਂ ਬਾਅਦ ਪੁਲਿਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਸੀ ।