Lok Sabha elections

ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ 88 ਸੀਟਾਂ ‘ਤੇ ਵੋਟਿੰਗ ਲਈ ਚੋਣ ਪ੍ਰਚਾਰ ਸਮਾਪਤ

ਚੰਡੀਗੜ੍ਹ, 23 ਅਪ੍ਰੈਲ 2024: ਲੋਕ ਸਭਾ ਚੋਣਾਂ 2024 (Lok Sabha elections 2024) ਦੇ ਦੂਜੇ ਪੜਾਅ ਲਈ 88 ਸੀਟਾਂ ‘ਤੇ ਚੋਣ ਪ੍ਰਚਾਰ ਬੁੱਧਵਾਰ ਸ਼ਾਮ ਨੂੰ ਸਮਾਪਤ ਹੋ ਗਿਆ। ਇਹ ਸੀਟਾਂ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ ਸਮੇਤ 13 ਸੂਬਿਆਂ ਵਿੱਚ ਹਨ। ਦੂਜੇ ਪੜਾਅ ਲਈ ਵੋਟਿੰਗ 26 ਅਪ੍ਰੈਲ ਨੂੰ ਹੋਵੇਗੀ।

ਦੂਜੇ ਪਾਸੇ ਹੁਣ ਇਹ ਤੈਅ ਹੋ ਗਿਆ ਹੈ ਕਿ ਅਖਿਲੇਸ਼ ਯਾਦਵ ਯੂਪੀ ਦੇ ਕਨੌਜ ਤੋਂ ਚੋਣ ਲੜਨਗੇ। ਉਹ ਵੀਰਵਾਰ ਦੁਪਹਿਰ ਨੂੰ ਨਾਮਜ਼ਦਗੀ ਦਾਖਲ ਕਰਨਗੇ। ਅਖਿਲੇਸ਼ ਨੇ 2 ਦਿਨ ਪਹਿਲਾਂ ਇਸ ਸੀਟ (Lok Sabha elections) ਤੋਂ ਭਤੀਜੇ ਤੇਜ ਪ੍ਰਤਾਪ ਨੂੰ ਟਿਕਟ ਦਿੱਤੀ ਸੀ। ਤੇਜ ਪ੍ਰਤਾਪ ਨੂੰ ਲੈ ਕੇ ਸਥਾਨਕ ਆਗੂਆਂ ਵਿਚ ਭਾਰੀ ਵਿਰੋਧ ਸੀ। ਇਸ ਦੇ ਮੱਦੇਨਜ਼ਰ ਅਤੇ ਸੀਟ ਬਚਾਉਣ ਲਈ ਅਖਿਲੇਸ਼ ਨੇ ਖੁਦ ਚੋਣ ਮੈਦਾਨ ‘ਚ ਉਤਰਨ ਦਾ ਫੈਸਲਾ ਕੀਤਾ ਹੈ। ਪਾਰਟੀ ਨੇ ਅਜੇ ਇਸ ਦਾ ਐਲਾਨ ਨਹੀਂ ਕੀਤਾ ਹੈ।

Scroll to Top