Accident

ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਦੀ ਕਾਰ ਹਾਦਸੇ ਦਾ ਸ਼ਿਕਾਰ, ਏਅਰਬੈਗ ਖੁੱਲ੍ਹਣ ਨਾਲ ਬਚੀ ਜਾਨ

ਚੰਡੀਗੜ੍ਹ, 23 ਅਪ੍ਰੈਲ 2024: ਅੱਜ ਸਵੇਰ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਦੀ ਕਾਰ ਰੋਪੜ ਨੇੜੇ ਹਾਦਸੇ (Accident) ਦਾ ਸ਼ਿਕਾਰ ਹੋ ਗਈ। ਖੁਸ਼ਕਿਸਮਤੀ ਇਹ ਰਹੀ ਕਿ ਹਾਦਸਾ ਹੁੰਦੇ ਹੀ ਕਾਰ ਦੇ ਏਅਰ ਬੈਗ ਖੁੱਲ੍ਹ ਗਏ, ਜਿਸ ਕਾਰਨ ਗੌਤਮ ਜੈਨ ਨੂੰ ਮਾਮੂਲੀ ਸੱਟ ਲੱਗੀ ਹੈ। ਗੌਤਮ ਜੈਨ ਚੰਡੀਗੜ੍ਹ ਵਿੱਚ ਅਧਿਕਾਰੀਆਂ ਦੀ ਬੈਠਕ ਵਿੱਚ ਜਾ ਰਹੇ ਸਨ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ।

ਜਾਣਕਾਰੀ ਅਨੁਸਾਰ ਇਹ ਹਾਦਸਾ ਨਵਾਂਸ਼ਹਿਰ ਤੋਂ ਰੋਪੜ ਨੂੰ ਜਾਂਦੇ ਮੁੱਖ ਮਾਰਗ ‘ਤੇ ਪਿੰਡ ਟੋਂਸਾ ਨੇੜੇ ਵਾਪਰਿਆ ਹੈ । ਇੱਥੇ ਸਰਕਾਰੀ ਗੱਡੀ ਫੁੱਟਪਾਥ ‘ਤੇ ਲੱਗੀ ਰੇਲਿੰਗ ਨਾਲ ਟਕਰਾ (Accident) ਗਈ। ਇਸ ਦੌਰਾਨ ਨਗਰ ਨਿਗਮ ਕਮਿਸ਼ਨਰ ਦੀ ਗੱਡੀ ਦਾ ਵੀ ਕਾਫੀ ਨੁਕਸਾਨ ਹੋਇਆ। ਇਸ ਘਟਨਾ ਵਿੱਚ ਕਮਿਸ਼ਨਰ ਗੌਤਮ ਜੈਨ ਦੇ ਡਰਾਈਵਰ ਅਤੇ ਗੰਨਮੈਨ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ, ਫਿਲਹਾਲ ਦੋਵੇਂ ਠੀਕ ਹਨ।

Scroll to Top